ਗੁਹਾਟੀ— 6 ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ 51 ਕਿ. ਗ੍ਰਾ. ਵਰਗ ਵਿਚ ਏਸ਼ੀਆਈ ਚੈਂਪੀਅਨਸ਼ਿਪ ਦੀ ਕਾਂਸੀ ਜੇਤੂ ਨਿਖਤ ਜ਼ਰੀਨ ਨੂੰ ਵੀਰਵਾਰ ਨੂੰ 4-1 ਨਾਲ ਹਰਾ ਕੇ ਗੁਹਾਟੀ ਵਿਚ ਚੱਲ ਰਹੇ ਇੰਡੀਆ ਓਪਨ ਮੁੱਕੇਬਾਜ਼ੀ ਟੂਰਨਾਮੈਂਟ ਦੇ ਦੂਜੇ ਸੈਸ਼ਨ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ।
ਪੁਰਸ਼ਾਂ ਵਿਚ ਅਮਿਤ ਪੰਘਲ ਤੇ ਸ਼ਿਵਾ ਥਾਪਾ ਨੇ ਵੀ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਜਦਕਿ ਗੌਰਵ ਸੋਲੰਕੀ ਤੇ ਗੌਰਵ ਬਿਧੂੜੀ ਨੂੰ ਸੈਮੀਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦੇ 31 ਪੁਰਸ਼ ਤੇ 26 ਮਹਿਲਾ ਮੁੱਕੇਬਾਜ਼ਾਂ ਨੇ ਦੇਸ਼ ਲਈ ਟੂਰਨਾਮੈਂਟ ਵਿਚ 57 ਤਮਗੇ ਪੱਕੇ ਕਰ ਦਿੱਤੇ ਹਨ।
ਮੈਰੀਕਾਮ ਨੇ ਪਿਛਲੇ ਟੂਰਨਾਮੈਂਟ ਵਿਚ 48 ਕਿ. ਗ੍ਰਾ. ਵਰਗ ਵਿਚ ਸੋਨ ਤਮਗਾ ਜਿੱਤਿਆ ਸੀ ਪਰ ਇਸ ਵਾਰ ਉਹ 51 ਕਿ. ਗ੍ਰਾ. ਦੇ ਨਵੇਂ ਭਾਰ ਵਰਗ ਵਿਚ ਉਤਰੀ ਤੇ ਉਸ ਨੇ ਹਮਲਾਵਰ ਪ੍ਰਦਰਸ਼ਨ ਕਰਦਿਆਂ ਜ਼ਰੀਨ ਨੂੰ ਹਰਾਇਆ। ਮੈਰੀਕਾਮ ਦਾ ਫਾਈਨਲ ਵਿਚ ਵਨਲਾਲ ਦੁਆਤੀ ਨਾਲ ਮੁਕਾਬਲਾ ਹੋਵੇਗਾ, ਜਿਸ ਨੇ ਜਯੋਤੀ ਨੂੰ 3-2 ਨਾਲ ਹਰਾਇਆ।
ਰਾਸ਼ਿਦ ਵਿਰੁੱਧ ਖੇਡਣ ਲਈ ਤਿਆਰ ਹਾਂ : ਕੋਹਲੀ
NEXT STORY