ਭੁਵਨੇਸ਼ਵਰ— ਭਾਰਤ ਨੇ ਸ਼ਨੀਵਾਰ ਨੂੰ ਕਨੇਡਾ ਨੂੰ 5-1 ਨਾਲ ਹਰਾ ਕੇ ਓਡੀਸ਼ਾ ਪੁਰਸ਼ ਹਾਕੀ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਕਲਿੰਗਾ ਸਟੇਡੀਅਮ 'ਚ ਖੇਡੇ ਗਏ ਪੂਲ-ਸੀ ਦੇ ਮੈਚ 'ਚ ਭਾਰਤ ਲਈ ਲਲਿਤ (47ਵੇਂ ਅਤੇ 57ਵੇਂ ਮਿੰਟ 'ਚ) ਨੇ ਦੋ ਗੋਲ ਕੀਤੇ। ਇਸ ਤੋਂ ਇਲਾਵਾ ਹਰਮਨਪ੍ਰੀਤ ਸਿੰਘ ਨੇ 12ਵੇਂ, ਚਿੰਗਲੇਨਸਾਨਾ ਸਿੰਘ ਨੇ 46ਵੇਂ ਅਤੇ ਅਮਿਤ ਰੋਹਿਦਾਸ ਨੇ 51ਵੇਂ ਮਿੰਟ 'ਚ ਗੋਲ ਕੀਤੇ।
ਕਨੇਡਾ ਲਈ ਸੋਨ ਫਲੋਰਿਸ ਵਾਨ ਨੇ 39ਵੇਂ ਮਿੰਟ 'ਚ ਇਕ ਪਾਸੇ ਗੋਲ ਕੀਤਾ। ਭਾਰਤ ਨੇ ਤਿੰਨ ਮੈਚਾਂ ਤੋਂ ਸੱਤ ਅੰਕ ਜੁਟਾ ਲਏ ਹਨ। ਭਾਰਤ ਨੇ ਆਪਣੇ ਪਹਿਲੇ ਮੈਚ 'ਚ ਦੱਖਣੀ ਅਫਰੀਕਾ ਨੂੰ 5-0 ਨਾਲ ਹਰਾਇਆ ਸੀ ਅਤੇ ਇਸ ਤੋਂ ਬਾਅਦ ਬੈਲਜੀਅਮ ਦੇ ਨਾਲ 2-2 ਨਾਲ ਡ੍ਰਾ ਖੇਡਿਆ ਸੀ।
ਆਰੋਨ ਫਿੰਚ ਦੇ ਗਲੇ 'ਤੇ ਲੱਗੀ ਗੇਂਦ, ਮਜ਼ਾਕ 'ਚ ਟਿਮ ਬੋਲੇ-'ਸਿਗਰੇਟ' ਚਾਹੀਦੀ
NEXT STORY