ਮਿਆਮੀ- ਲਿਓਨਲ ਮੈਸੀ ਦੇ ਵਿਸ਼ਵ ਕੱਪ ਤੋਂ ਪਹਿਲਾਂ ਜ਼ਖ਼ਮੀ ਹੋਣ ਦਾ ਸ਼ੱਕ ਪੈਦਾ ਹੋ ਗਿਆ ਹੈ ਕਿਉਂਕਿ ਅਰਜਨਟੀਨਾ ਦੇ ਇਸ ਸਟਾਰ ਫੁੱਟਬਾਲਰ ਨੇ ਇੰਟਰ ਮਿਆਮੀ ਵੱਲੋਂ ਖੇਡਦਿਆਂ ਮੈਚ ਦੇ ਦੌਰਾਨ ਹੀ ਮੈਦਾਨ ਛੱਡ ਦਿੱਤਾ ਸੀ। ਇਸ ਤਰ੍ਹਾਂ ਮੈਸੀ ਸਮੇਂ ਤੋਂ ਪਹਿਲਾਂ ਆਰਾਮ ’ਤੇ ਚਲਾ ਗਿਆ। ਹੁਣ ਮੌਜੂਦਾ ਚੈਂਪੀਅਨ ਅਰਜਨਟੀਨਾ ਨੂੰ ਇਹ ਦੇਖਣਾ ਹੋਵੇਗਾ ਕਿ ਕੀ ਉਸ ਨੂੰ ਕੋਈ ਸੱਟ ਲੱਗੀ ਹੈ ਜਾਂ ਨਹੀਂ।
ਮੈਸੀ 73ਵੇਂ ਮਿੰਟ ’ਚ ਮੈਦਾਨ ਤੋਂ ਬਾਹਰ ਚਲਾ ਗਿਆ। ਲੁਈ ਸੁਆਰੇਜ਼ ਦੇ 3 ਗੋਲ ਦੀ ਮਦਦ ਨਾਲ ਇੰਟਰ ਮਿਆਮੀ ਨੇ ਇਸ ਮੈਚ ’ਚ ਫਿਲਾਡੇਲਫੀਆ ਯੂਨੀਅਨ ਵਿਰੁੱਧ 6-4 ਨਾਲ ਜਿੱਤ ਹਾਸਲ ਕੀਤੀ। ਉਸ ਦੀ ਕਿਸੇ ਵੀ ਸਮੱਸਿਆ ਬਾਰੇ ਤੁਰੰਤ ਕੋਈ ਪਤਾ ਨਹੀਂ ਚੱਲ ਸਕਿਆ ਹੈ। ਇੰਟਰ ਮਿਆਮੀ ਨਾਲ ਆਪਣੇ 3 ਸਾਲ ਦੇ ਕਾਰਜਕਾਲ ਦੌਰਾਨ ਮੈਸੀ ਨੂੰ ਘੱਟ ਤੋਂ ਘੱਟ 2 ਵਾਰ ਹੈਮਸਟ੍ਰਿੰਗ ਦੀ ਸਮੱਸਿਆ ਨਾਲ ਜੂਝਣਾ ਪਿਆ ਹੈ। ਉਹ ਮੈਦਾਨ ਨੂੰ ਟੀਮ ਦੇ ਲਾਕਰ ਰੂਮ ਨਾਲ ਜੋੜਨ ਵਾਲੀ ਸੁਰੰਗ ਤੋਂ ਹੁੰਦਿਆਂ ਬਾਹਰ ਨਿਕਲ ਗਿਆ।
ਮੈਸੀ ਹੌਲੀ-ਹੌਲੀ ਚੱਲ ਰਿਹਾ ਸੀ ਅਤੇ ਉਸ ਨਾਲ ਟੀਮ ਦੇ ਮੈਡੀਕਲ ਸਟਾਫ ਦਾ ਕੋਈ ਵੀ ਮੈਂਬਰ ਨਹੀਂ ਸੀ। ਮੈਚ ਦੇ ਦੂਜੇ ਹਾਫ ਦੀ ਸ਼ੁਰੂਆਤ ’ਚ ਹੀ ਤੇਜ਼ ਬਾਰਿਸ਼ ਸ਼ੁਰੂ ਹੋ ਗਈ, ਜਿਸ ਨਾਲ ਕੁਝ ਖਿਡਾਰੀ ਮੈਦਾਨ ’ਤੇ ਫਿਸਲਦੇ ਹੋਏ ਨਜ਼ਰ ਆਏ। ਇਹ ਸਪੱਸ਼ਟ ਨਹੀਂ ਸੀ ਕਿ ਮੈਸੀ ਦਾ ਮੈਦਾਨ ਤੋਂ ਬਾਹਰ ਜਾਣਾ ਅਹਿਤੀਆਤੀ ਕਦਮ ਸੀ ਜਾਂ ਨਹੀਂ। ਅਜਿਹਾ ਵੀ ਨਹੀਂ ਲੱਗਾ ਕਿ ਬਾਰਿਸ਼ ਦੌਰਾਨ ਉਸ ਨੂੰ ਕਿਸੇ ਤਰ੍ਹਾਂ ਦੀ ਸੱਟ ਲੱਗੀ ਹੋਵੇ। ਮੈਸੀ ਪਹਿਲਾਂ ਵੀ ਕਹਿ ਚੁੱਕਾ ਹੈ ਕਿ ਉਹ ਪੂਰੀ ਤਰ੍ਹਾਂ ਫਿੱਟ ਹੋਣ ’ਤੇ ਹੀ ਵਿਸ਼ਵ ਕੱਪ ’ਚ ਖੇਡੇਗਾ।
ਅਰਜਨਟੀਨਾ ਗਰੁੱਪ ਪੜਾਅ ਦਾ ਆਪਣਾ ਪਹਿਲਾ ਮੈਚ 16 ਜੂਨ ਨੂੰ ਖੇਡੇਗਾ। ਮੈਸੀ 5 ਵਿਸ਼ਵ ਕੱਪ ’ਚ ਹਿੱਸਾ ਲੈ ਚੁੱਕਾ ਹੈ ਅਤੇ ਟੂਰਨਾਮੈਂਟ ਦੇ ਸਰਵਸ੍ਰੇਸ਼ਠ ਖਿਡਾਰੀ ਦੇ ਰੂਪ ’ਚ 2 ਵਾਰ ਗੋਲਡਨ ਬਾਲ ਐਵਾਰਡ ਜਿੱਤ ਚੁੱਕਾ ਹੈ।
ਵਾਇਰਲ ਵੀਡੀਓ ਦੇ ਵਿਵਾਦ 'ਤੇ ਸ਼੍ਰੇਅਸ ਅਈਅਰ ਦੀ ਭੈਣ ਸ਼੍ਰੇਸ਼ਠਾ ਨੇ ਤੋੜੀ ਚੁੱਪੀ, ਟ੍ਰੋਲਰਸ ਨੂੰ ਦਿੱਤਾ ਕਰਾਰਾ ਜਵਾਬ
NEXT STORY