ਕੋਲੰਬੋ- ਦੱਖਣੀ ਅਫਰੀਕਾ ਦਾ ਤਜਰਬੇਕਾਰ ਕੋਚ ਮਿਕੀ ਆਰਥਰ 2 ਸਾਲ ਲਈ ਸ਼੍ਰੀਲੰਕਾ ਦੀ ਰਾਸ਼ਟਰੀ ਟੀਮ ਦਾ ਨਵਾਂ ਕੋਚ ਹੋਵੇਗਾ, ਜਦਕਿ ਗ੍ਰਾਂਟ ਫਲਾਵਰ ਤੇ ਡੇਵਿਡ ਸੇਕਰ ਸਹਿਯੋਗੀ ਸਟਾਫ ਦੇ ਮੈਂਬਰ ਹੋਣਗੇ। ਖਬਰਾਂ ਅਨੁਸਾਰ ਫਲਾਵਰ ਸੀਮਤ ਓਵਰਾਂ ਦੇ ਸਵਰੂਪ ਵਿਚ ਟੀਮ ਦਾ ਬੱਲੇਬਾਜ਼ੀ ਕੋਚ ਹੋਵੇਗਾ, ਜਦਕਿ ਸੇਕਰ ਨਵੇਂ ਗੇਂਦਬਾਜ਼ੀ ਕੋਚ ਦੀ ਭੂਮਿਕਾ ਨਿਭਾਏਗਾ। ਸ਼੍ਰੀਲੰਕਾ ਦਾ ਮੌਜੂਦਾ ਮੁੱਖ ਕੋਚ ਚੰਡਿਕਾ ਹਥਰੂਸਿੰਘਾ ਹੈ। ਆਸਟਰੇਲੀਆ ਦੇ ਸ਼ੇਨ ਮੈਕਡਮਾਰਟ ਨੂੰ ਪਹਿਲਾਂ ਹੀ ਟੀਮ ਦਾ ਨਵਾਂ ਫੀਲਡਿੰਗ ਕੋਚ ਨਿਯੁਕਤ ਕੀਤਾ ਜਾ ਚੁੱਕਾ ਹੈ। ਸ਼੍ਰੀਲੰਕਾ ਕ੍ਰਿਕਟ ਦੇ ਸੀ. ਈ. ਓ. ਐਸ਼ਲੇ ਡਿਸਿਲਵਾ ਅਨੁਸਾਰ, ''ਇਹ 2 ਸਾਲ ਦੇ ਕਰਾਰ 'ਤੇ ਟੀਮ ਨਾਲ ਜੁੜਨਗੇ।''
ਹਾਰਦਿਕ ਨੂੰ ਹਟਾਉਣ ਲਈ ਨਹੀਂ, ਦੇਸ਼ ਲਈ ਖੇਡਣ ਲਈ ਹਾਂ : ਸ਼ਿਵਮ
NEXT STORY