ਨਵੀਂ ਦਿੱਲੀ— ਮਿਨਰਵਾ ਪੰਜਾਬ, ਮੋਹਨ ਬਾਗਾਨ ਤੇ ਈਸਟ ਬੰਗਾਲ ਵਰਗੇ ਚੋਟੀ ਦੇ ਆਈ-ਲੀਗ ਕਲੱਬਾਂ ਨੇ ਫੀਫਾ ਮੁਖੀ ਗਿਆਨੀ ਇਨਫੈਂਟਿਨੋ ਨੂੰ ਪੱਤਰ ਲਿਖ ਕੇ ਉਨ੍ਹਾਂ ਤੋਂ ਭਾਰਤੀ ਫੁੱਟਬਾਲ ਵਿਚ ਹੋਂਦ ਨੂੰ ਲੈ ਕੇ ਚੱਲ ਰਹੇ ਆਪਣੇ ਸੰਘਰਸ਼ ਵਿਚ ਮਦਦ ਕਰਨ ਨੂੰ ਕਿਹਾ ਹੈ। ਚਰਚਿਲ ਬ੍ਰਦਰਜ਼, ਆਈਜੋਲ ਐੱਫ. ਸੀ. ਤੇ ਗੋਕੁਲਮ ਕੇਰਲਾ ਐੱਫ. ਸੀ. ਹੋਰ ਕਲੱਬ ਹਨ, ਜਿਨ੍ਹਾਂ ਨੇ ਵਿਸ਼ਵ ਫੁੱਟਬਾਲ ਦੀ ਚੋਟੀ ਦੀ ਸੰਸਥਾ ਨੂੰ ਪੱਤਰ ਲਿਖਿਆ ਹੈ। ਪੱਤਰ 'ਤੇ ਮਿਨਰਵਾ ਪੰਜਾਬ ਦੇ ਮਾਲਕ ਰਣਜੀਤ ਬਜਾਜ ਦੇ ਦਸਤਖਤ ਹਨ। ਇਨ੍ਹਾਂ ਕਲੱਬਾਂ ਦੇ ਜੋ ਮੁੱਖ ਮੁੱਦੇ ਉਠਾਏ ਹਨ ਉਹ ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਦਾ ਇੰਡੀਅਨ ਸੁਪਰ ਲੀਗ ਨੂੰ ਏ. ਆਈ. ਐੱਫ. ਐੱਫ. ਤੇ ਆਈ. ਐੱਮ. ਜੀ. ਰਿਲਾਇੰਸ ਦੇ ਵਿਚ 2010 'ਚ ਹੋਏ ਕਰਾਰ ਦੇ ਆਧਾਰ 'ਤੇ ਚੋਟੀ ਦੇ ਟੂਰਨਾਮੈਂਟ ਦਾ ਦਰਜਾ ਦੇਣਾ ਹੈ।
ਹਰਮੀਤ ਤੇ ਅਈਹਿਕਾ ਬਣੇ ਚੈਂਪੀਅਨ, ਭਾਰਤ ਨੇ ਜਿੱਤੇ ਸਾਰੇ 7 ਸੋਨ ਤਮਗੇ
NEXT STORY