ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਜਾਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਨਾਲ ਇੱਥੇ ਅੰਤਰਰਾਸ਼ਟਰੀ ਜੂਡੋ ਟੂਰਨਾਮੈਂਟ ਦੇਖਣ ਪਹੁੰਚੇ ਜਿੱਥੇ ਉਨ੍ਹਾਂ ਨੇ ਭਾਰਤੀ ਖਿਡਾਰੀਆਂ ਦੇ ਨਾਲ ਗੱਲਬਾਤ ਵੀ ਕੀਤੀ। 6 ਮੈਂਬਰੀ ਭਾਰਤੀ ਟੀਮ ਅੰਤਰਰਾਸ਼ਟਰੀ ਜੂਡੋ ਚੈਂਪੀਅਨਸ਼ਿਪ 'ਚ ਹਿੱਸਾ ਲੈ ਰਹੀ ਹੈ। ਪ੍ਰਧਾਨ ਮੰਤਰੀ ਦੇ ਦਫਤਰ ਨੇ ਟਵੀਟ ਕੀਤਾ, 'ਖੇਡ ਤੇ ਖੇਡ ਭਾਵਨਾ ਦਾ ਜਸ਼ਨ ਮਨਾ ਰਹੇ ਹਨ।' ਮੋਦੀ ਨੇ ਇਸ ਟੂਰਨਾਮੈਂਟ ਦੇ ਦੌਰਾਨ ਭਾਰਤੀ ਜੂਡੋ ਖਿਡਾਰੀਆਂ ਦੇ ਨਾਲ ਗੱਲ ਵੀ ਕੀਤੀ। ਰੂਸ, ਭਾਰਤ, ਜਾਪਾਨ, ਚੀਨ, ਕੋਰੀਆ ਤੋ ਮੰਗੋਲੀਆ ਦੇ 18 ਸਾਲ ਤਕ ਦੇ ਜੂਡੋ ਖਿਡਾਰੀ ਇਸ ਮੁਕਾਬਲੇ 'ਚ ਹਿੱਸਾ ਲੈ ਰਹੇ ਹਨ।
ਯੂ ਮੁੰਬਾ ਤੇ ਪੁਣੇਰੀ ਪਲਟਨ ਵਿਚਾਲੇ ਮੁਕਾਬਲਾ ਹੋਇਆ ਟਾਈ
NEXT STORY