ਲੰਡਨ— ਕ੍ਰਿਕਟ ਦੇ ਜਨਮਦਾਤਾ ਇੰਗਲੈਂਡ ਨੂੰ ਪਹਿਲੇ ਆਈ. ਸੀ. ਸੀ. ਇਕ ਦਿਨਾ ਵਿਸ਼ਵ ਕੱਪ ਦਾ ਖਿਤਾਬ ਦੁਆਉਣ ਲਈ ਸੰਘਰਸ਼ ਕਰ ਰਹੀ ਮੇਜ਼ਬਾਨ ਇੰਗਲੈਂਡ ਟੀਮ ਦੇ ਕਪਤਾਨ ਇਯੋਨ ਮੋਰਗਨ ਨੇ ਮੁੱਖ-ਵਿਰੋਧੀ ਆਸਟਰੇਲੀਆ ਕੋਲੋਂ ਹਾਰ ਤੋਂ ਬਾਅਦ ਕਿਸੇ ਤਰ੍ਹਾਂ ਦੇ ਦਬਾਅ ਤੋਂ ਇਨਕਾਰ ਕੀਤਾ ਹੈ। ਇੰਗਲੈਂਡ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਖਿਤਾਬ ਦਾ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਟੂਰਨਾਮੈਂਟ ਵਿਚ ਉਸ ਦੇ ਮੌਜੂਦਾ ਪ੍ਰਦਰਸ਼ਨ ਨੂੰ ਦੇਖਦੇ ਹੋਏ ਸਾਫ ਹੈ ਕਿ ਫਿਲਹਾਲ ਉਸ ਦਾ ਸੈਮੀਫਾਈਨਲ ਵਿਚ ਸਥਾਨ ਪੱਕਾ ਕਰਨਾ ਵੀ ਆਸਾਨ ਨਹੀਂ ਹੈ।
ਏਸ਼ੇਜ਼ ਦੀ ਮੁੱਖ ਵਿਰੋਧੀ ਆਸਟਰੇਲੀਆ ਨੇ ਮੰਗਲਵਾਰ ਨੂੰ ਲਾਰਡਜ਼ ਵਿਚ 64 ਦੌੜਾਂ ਨਾਲ ਮੈਚ ਜਿੱਤਣ ਤੋਂ ਬਾਅਦ ਅੰਤਿਮ-4 ਵਿਚ ਜਗਾ ਪੱਕੀ ਕਰ ਲਈ ਹੈ। ਇਸ ਤੋਂ ਬਾਅਦ ਇੰਗਲੈਂਡ ਨੂੰ ਆਲਚੋਨਾ ਝੱਲਣੀ ਪੈ ਰਹੀ ਹੈ। ਇੰਗਲਿਸ਼ ਕਪਤਾਨ ਨੇ ਹਾਲਾਂਕਿ ਮੈਚ ਤੋਂ ਬਾਅਦ ਕਿਹਾ ਕਿ ਉਸ ਦੀ ਟੀਮ 'ਤੇ ਕੋਈ ਦਬਾਅ ਨਹੀਂ ਹੈ। ਆਪਣੀ ਕਿਸਮਤ ਆਪਣੇ ਹੱਥ ਹੁੰਦੀ ਹੈ। ਇਸ ਲਈ ਟੀਮ ਅੱਗੇ ਵਧੀਆ ਪ੍ਰਦਰਸ਼ਨ ਦਾ ਯਤਨ ਕਰੇਗੀ।
'ਯੂਨੀਵਰਸ ਬੌਸ' ਗੇਲ ਨੇ ਕੀਤਾ ਸੰਨਿਆਸ ਦਾ ਐਲਾਨ, ਭਾਰਤ ਖਿਲਾਫ ਖੇਡੇਗਾ ਆਖਰੀ ਸੀਰੀਜ਼
NEXT STORY