ਬਾਤੁਮੀ— ਹਾਲ ਹੀ 'ਚ ਖਤਮ ਹੋਏ ਫੀਫਾ ਵਿਸ਼ਵ ਕੱਪ ਨੇ ਦੁਨੀਆ ਭਰ 'ਚ ਦਰਸ਼ਕਾਂ ਦੇ ਮਾਮਲੇ ਵਿਚ ਨਵੇਂ ਰਿਕਾਰਡ ਸਥਾਪਿਤ ਕੀਤੇ ਹਨ ਕਿਉਂਕਿ ਇਸ 'ਚ ਪੂਰੇ ਵਿਸ਼ਵ ਦੀ ਪ੍ਰਤੀਨਿਧਤਾ ਹੁੰਦੀ ਹੈ। ਇਸ ਤਰ੍ਹਾਂ 23 ਸਤੰਬਰ ਤੋਂ 6 ਅਕਤੂਬਰ ਤਕ ਦੁਨੀਆ ਦੇ ਇਕ ਹੋਰ ਸਭ ਤੋਂ ਵੱਡੇ ਖੇਡ ਆਯੋਜਨ ਦੀ ਗਵਾਹ ਦੁਨੀਆ ਬਣੇਗੀ, ਜਦੋਂ ਜਾਰਜੀਆ ਦੇ ਬਾਤੁਮੀ ਸ਼ਹਿਰ 'ਚ ਦੁਨੀਆ ਦੇ ਸਭ ਤੋਂ ਵੱਡੇ ਸ਼ਤਰੰਜ ਟੂਰਨਾਮੈਂਟ 43ਵੇਂ ਸ਼ਤਰੰਜ ਓਲੰਪੀਆਡ ਲਈ 181 ਦੇਸ਼ਾਂ ਦੇ ਲੱਗਭਗ 2000 ਖਿਡਾਰੀ ਤੇ ਲੱਗਭਗ 1000 ਅਧਿਕਾਰੀ 15 ਦਿਨਾਂ ਤਕ ਇਸ ਆਯੋਜਨ 'ਚ ਹਿੱਸਾ ਲੈਣਗੇ। ਕਿਸੇ ਵੀ ਇਕ ਖੇਡ 'ਚ 181 ਦੇਸ਼ਾਂ ਦੀ ਪ੍ਰਤੀਨਿਧਤਾ ਆਪਣੇ ਆਪ 'ਚ ਇਕ ਵਿਸ਼ਵ ਰਿਕਾਰਡ ਬਣਾਉਂਦੀ ਹੈ। ਖਾਸ ਤੌਰ 'ਤੇ ਇਹ ਸਹੀ ਅਰਥਾਂ 'ਚ ਵਿਸ਼ਵ ਦੇ ਹਰ ਮਹਾਦੀਪ ਦੀ ਪੂਰਨ ਪ੍ਰਤੀਨਿਧਤਾ ਕਰਨ ਵਾਲਾ ਆਯੋਜਨ ਹੋਵੇਗਾ।
ਮੋਰਗਨ-ਰੂਟ ਨੇ ਬਣਾਇਆ ਵੱਡਾ ਰਿਕਾਰਡ, ਕੁਕ-ਬੈਲ ਨੂੰ ਛੱਡਿਆ ਪਿੱਛੇ
NEXT STORY