ਮੁੰਬਈ- ਭਾਰਤੀ ਟੀਮ ਦੀ ਮੌਜੂਦਾ ਪੁਰਸ਼ ਹਾਕੀ ਵਿਸ਼ਵ ਕੱਪ ਵਿਚ ਚੰਗੀ ਸ਼ੁਰੂਆਤ ਤੋਂ ਪ੍ਰਭਾਵਿਤ ਸਾਬਕਾ ਕਪਤਾਨ ਸਰਦਾਰ ਸਿੰਘ ਨੇ ਕਿਹਾ ਕਿ ਟੀਮ ਨੂੰ ਜਿੱਤ ਲਈ ਲੈਅ ਬਰਕਰਾਰ ਰੱਖਣ ਅਤੇ ਇਕਾਈ ਦੇ ਤੌਰ 'ਤੇ ਖੇਡਣ ਦੀ ਜ਼ਰੂਰਤ ਹੈ। ਸਰਦਾਰ ਨੇ ਕਿਹਾ ਕਿ ਸ਼ੁਰੂਆਤ ਚੰਗੀ ਹੈ। ਟੂਰਨਾਮੈਂਟ ਵਿਚ ਬੈਲਜੀਅਮ, ਨੀਦਰਲੈਂਦ, ਜਰਮਨੀ, ਅਰਜਨਟੀਨਾ ਅਤੇ ਆਸਟਰੇਲੀਆ ਕੁਝ ਵਧੀਆ ਟੀਮਾਂ ਹਨ। ਅਸੀਂ ਸ਼ੁਰੂਆਤ ਚੰਗੀ ਕੀਤੀ ਹੈ। ਹੁਣ ਇਹ ਲੈਅ ਬਰਕਰਾਰ ਰੱਖਣ ਅਤੇ ਇਸੇ ਆਤਮਵਿਸ਼ਵਾਸ ਨਾਲ ਖੇਡਣ ਦੀ ਜ਼ਰੂਰਤ ਹੈ।
ਭਾਰਤ ਨੇ ਵਿਸ਼ਵ ਕੱਪ ਦੇ ਗਰੁੱਪ-ਸੀ ਦੇ ਆਪਣੇ ਪਹਿਲੇ ਮੈਚ ਵਿਚ ਦੱਖਣੀ ਅਫਰੀਕਾ ਨੂੰ 5-0 ਨਾਲ ਕਰਾਰੀ ਹਾਰ ਦਿੱਤੀ ਸੀ। ਫਿਰ ਬੈਲਜੀਅਮ ਦੀ ਮਜ਼ਬੂਤ ਟੀਮ ਨਾਲ 2-2 ਨਾਲ ਡਰਾਅ ਖੇਡਿਆ। ਪੀ. ਆਰ. ਸ਼੍ਰੀਜੇਸ਼ ਦੀ ਅਗਵਾਈ ਵਾਲੀ ਟੀਮ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਉਣ ਦੇ ਨੇੜੇ ਪਹੁੰਚ ਗਈ ਹੈ। ਉਸ ਨੇ ਐਤਵਾਰ ਨੂੰ ਗਰੁੱਪ ਦੀ ਚੌਥੀ ਟੀਮ ਕੈਨੇਡਾ ਨਾਲ ਮੈਚ ਖੇਡਣਾ ਹੈ।
ਕਾਰਤਿਕ ਅਤੇ ਸਾਕਸ਼ੀ ਬਣੇ ਨੈਸ਼ਨਲ ਜੂਨੀਅਰ ਚੈਂਪੀਅਨ
NEXT STORY