ਨਵੀਂ ਦਿੱਲੀ— ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਖਿਡਾਰੀ ਨੀਰਜ ਚੋਪੜਾ ਨੇ ਫਰਾਂਸ 'ਚ ਸੋਤੇਵਿਲੇ ਐਥਲੈਟਿਕਸ ਮੀਟ 'ਚ ਸੋਨ ਤਮਗਾ ਜਿੱਤਿਆ। ਇਸ ਮੁਕਾਬਲੇ 'ਚ ਚੋਪੜਾ ਦੇ 2012 ਲੰਡਨ ਓਲੰਪਿਕ ਦੇ ਮੁਕਾਬਲੇਬਾਜ਼ ਅਤੇ ਸੋਨ ਤਮਗਾ ਜੇਤੂ ਕੇਸ਼ੋਰਨ ਵਾਲਕੋਟ ਵੀ ਸ਼ਾਮਲ ਸਨ। ਚੋਪੜਾ ਨੇ 85.17 ਮੀਟਰ ਦੀ ਦੂਰੀ ਦੇ ਨਾਲ ਸੋਨ ਤਮਗਾ ਆਪਣੇ ਨਾਂ ਕੀਤਾ।
ਮਾਲਦੋਵਾ ਦੇ ਐਂਡ੍ਰੀਅਨ ਮਾਰਡੇਅਰ 81.48 ਮੀਟਰ ਦੇ ਨਾਲ ਚਾਂਦੀ ਦਾ ਤਮਗਾ ਜਿੱਤਣ 'ਚ ਸਫਲ ਰਹੇ ਜਦਕਿ ਲਿਥੁਆਨੀਆ ਦੇ ਐਡਿਸ ਮਾਤੁਸੇਵਿਸੀਅਸ ਨੇ 79.31 ਮੀਟਰ ਦੀ ਦੂਰੀ ਦੇ ਨਾਲ ਕਾਂਸੀ ਦਾ ਤਮਗਾ ਆਪਣੇ ਨਾਂ ਕੀਤਾ। ਪਾਨੀਪਤ ਦੇ 20 ਸਾਲਾਂ ਦੇ ਚੋਪੜਾ 2016 'ਚ ਉਸ ਸਮੇਂ ਸੁਰਖੀਆਂ 'ਚ ਆਏ ਜਦੋਂ ਉਨ੍ਹਾਂ ਨੇ ਜੂਨੀਅਰ ਚੈਂਪੀਅਨਸ਼ਿਪ 'ਚ 86.48 ਮੀਟਰ ਦੇ ਵਿਸ਼ਵ ਰਿਕਾਰਡ ਦੇ ਨਾਲ ਸੋਨ ਤਮਗਾ ਜਿੱਤਿਆ ਸੀ। ਉਨ੍ਹਾਂ ਨੇ ਇਸ ਦੌਰਾਨ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗਾ ਵੀ ਜਿੱਤਿਆ ਸੀ।
ਭਾਰਤ ਦੀ ਹਾਰ 'ਤੇ ਵਰਿੰਦਰ ਸਹਿਵਾਗ ਦਾ ਇਹ ਟਵੀਟ ਜਿੱਤ ਲਵੇਗਾ ਤੁਹਾਡਾ ਦਿਲ
NEXT STORY