ਆਕਲੈਂਡ (ਭਾਸ਼ਾ) : ਨਿਊਜ਼ੀਲੈਂਡ ਦੇ ਸਭ ਤੋਂ ਵੱਡੀ ਉਮਰ ਦੇ ਕ੍ਰਿਕਟਰ ਅਤੇ ਸਾਬਕਾ ਕਪਤਾਨ ਜਾਨ ਰੀਡ ਦਾ ਦਿਹਾਂਤ ਹੋ ਗਿਆ ਹੈ। ਉਹ 92 ਸਾਲ ਦੇ ਸਨ। ਨਿਊਜ਼ੀਲੈਂਡ ਕ੍ਰਿਕਟ (ਐਨ.ਜੈਡ.ਸੀ.) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਰੀਡ ਨੂੰ 50 ਅਤੇ 60 ਦੇ ਦਹਾਕੇ ਵਿਚ ਦੁਨੀਆ ਦੇ ਸਭ ਤੋਂ ਉੱਤਮ ਆਲਰਾਊਂਡਰਾਂ ਵਿਚ ਗਿਣਿਆ ਜਾਂਦਾ ਸੀ। ਉਨ੍ਹਾਂ ਨੇ 34 ਟੈਸਟ ਮੈਚਾਂ ਵਿਚ ਨਿਊਜ਼ੀਲੈਂਡ ਦੀ ਕਪਤਾਨੀ ਕੀਤੀ। ਉਨ੍ਹਾਂ ਦੀ ਕਪਤਾਨੀ ਵਿਚ ਹੀ ਨਿਊਜ਼ੀਲੈਂਡ ਨੇ ਪਹਿਲੀਆਂ 3 ਜਿੱਤਾਂ ਦਰਜ ਕੀਤੀਆਂ ਸਨ। ਨਿਊਜ਼ੀਲੈਂਡ ਕ੍ਰਿਕਟ ਦੇ ਮੁੱਖ ਕਾਰਜਕਾਰੀ ਡੈਵਿਡ ਵਾਇਟ ਨੇ ਬਿਆਨ ਵਿਚ ਕਿਹਾ, 'ਇਸ ਦੇਸ਼ ਦਾ ਇਕ-ਇਕ ਵਿਅਕਤੀ ਉਨ੍ਹਾਂ ਦੇ ਨਾਮ ਤੋਂ ਵਾਕਿਫ ਸੀ ਅਤੇ ਅੱਗੇ ਵੀ ਰਹੇਗਾ। ਉਨ੍ਹਾਂ ਦੇ ਧਿਆਨ ਵਿਚ ਜੋ ਵੀ ਗੱਲ ਲਿਆਈ ਗਈ ਉਨ੍ਹਾਂ ਨੇ ਉਸ ਦੇ ਲਈ ਰਸਤਾ ਤਿਆਰ ਕਰਣ ਵਿਚ ਮਦਦ ਕੀਤੀ।'
ਇਹ ਵੀ ਪੜ੍ਹੋ: IPL 2020: ਧੋਨੀ ਦੇ ਗੁੱਸੇ ਕਾਰਨ ਅੰਪਾਇਰ ਨੂੰ ਬਦਲਣਾ ਪਿਆ ਇਹ ਫ਼ੈਸਲਾ, ਟੀਮ ਨੂੰ ਬੈਨ ਕਰਨ ਦੀ ਉੱਠੀ ਮੰਗ
ਐਨ.ਜੈਡ.ਸੀ. ਦੇ ਬਿਆਨ ਵਿਚ ਹਾਲਾਂਕਿ ਉਨ੍ਹਾਂ ਦੇ ਦਿਹਾਂਤ ਦੇ ਕਾਰਨਾਂ ਬਾਰੇ ਨਹੀਂ ਦੱਸਿਆ ਗਿਆ ਹੈ। ਰੀਡ ਦਾ ਜਨਮ ਆਕਲੈਂਡ ਵਿਚ ਹੋਇਆ ਸੀ ਪਰ ਉਨ੍ਹਾਂ ਨੇ ਵੈਲਿੰਗਟਨ ਵਿਚ ਵਿੱਦਿਆ ਪ੍ਰਾਪਤ ਕੀਤੀ। ਉਨ੍ਹਾਂ ਨੇ 246 ਪਹਿਲੀ ਸ਼੍ਰੇਣੀ ਮੈਚਾਂ ਵਿਚ 41.35 ਦੀ ਔਸਤ ਨਾਲ 16,128 ਦੌੜਾਂ ਬਣਾਈਆਂ, ਜਿਸ ਵਿਚ 39 ਸੈਂਕੜੇ ਸ਼ਾਮਲ ਹਨ। ਉਨ੍ਹਾਂ ਨੇ 22.60 ਦੀ ਔਸਤ ਨਾਲ 466 ਵਿਕਟਾਂ ਵੀ ਲਈਆਂ। ਤੇਜ਼ ਬੱਲੇਬਾਜ਼ ਅਤੇ ਤੇਜ਼ ਗੇਂਦਬਾਜ਼ ਰੀਡ ਨੇ 1949 ਵਿਚ 19 ਸਾਲ ਦੀ ਉਮਰ ਵਿਚ ਟੈਸਟ ਕ੍ਰਿਕਟ ਵਿਚ ਆਪਣੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ 58 ਟੈਸਟ ਮੈਚ ਖੇਡੇ ਅਤੇ 33.28 ਦੀ ਔਸਤ ਨਾਲ 3,428 ਦੌੜਾਂ ਬਣਾਉਣ ਦੇ ਨਾਲ 33.35 ਦੀ ਔਸਤ ਨਾਲ 85 ਵਿਕਟਾਂ ਵੀ ਲਈਆਂ ਸਨ। ਰੀਡ ਨੇ ਟੈਸਟ ਕ੍ਰਿਕਟ ਵਿਚ 6 ਸੈਂਕੜੇ ਲਗਾਏ। ਉਨ੍ਹਾਂ ਦਾ ਹਾਈ ਸਕੋਰ 142 ਦੌੜਾਂ ਸੀ, ਜੋ ਉਨ੍ਹਾਂ ਨੇ ਦੱਖਣੀ ਅਫਰੀਕਾ ਖ਼ਿਲਾਫ਼ 1961 ਵਿਚ ਬਾਕਸਿੰਗ ਡੇ ਟੈਸਟ ਵਿਚ ਬਣਾਇਆ ਸੀ। ਉਨ੍ਹਾਂ ਨੇ 1965 ਵਿਚ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਬਾਅਦ ਵਿਚ ਉਹ ਨਿਊਜ਼ੀਲੈਂਡ ਦੇ ਚੋਣਕਾਰ, ਮੈਨੇਜਰ ਅਤੇ ਆਈ.ਸੀ.ਸੀ. ਮੈਚ ਰੈਫਰੀ ਬਣੇ ਸਨ।
ਇਹ ਵੀ ਪੜ੍ਹੋ: ਪਾਕਿਸਤਾਨ 'ਚ ਆਟੇ ਲਈ ਮਚੀ ਹਾਹਾਕਾਰ, 3 ਦਿਨਾਂ ਤੋਂ ਭੁੱਖੇ ਵਿਅਕਤੀ ਨੇ ਰੋ-ਰੋ ਸੁਣਾਇਆ ਹਾਲ
ਵਿਸ਼ਵ ਦੇ ਨੰਬਰ ਇਕ ਗੋਲਫਰ ਡਸਟਿਨ ਜਾਨਸਨ ਨੂੰ ਹੋਇਆ ਕੋਰੋਨਾ
NEXT STORY