ਮੁੰਬਈ– ਫੈਮਿਲੀ ਫੁੱਲ ਹਾਊਸ ਵਿਦ ਰੋਹਿਤ ਸ਼ਰਮਾ ’ਚ ਰੋਹਿਤ ਸ਼ਰਮਾ ਨੇ ਕੌਮਾਂਤਰੀ ਮੰਚ ’ਤੇ ਭਾਰਤ ਦੀ ਨੁਮਾਇੰਦਗੀ ਕਰਨ ਲਈ ਜ਼ਰੂਰੀ ਸੋਚ ਅਤੇ ਸਮਰਪਣ ਬਾਰੇ ਖੁੱਲ੍ਹ ਕੇ ਗੱਲ ਕੀਤੀ।
ਪ੍ਰਤੀਯੋਗੀ ਦੀਪਕ ਦੇ ਨਾਲ ਗੱਲਬਾਤ ਦੌਰਾਨ, ਰੋਹਿਤ ਤੋਂ ਬੰਗਲਾਦੇਸ਼ ’ਚ ਖੇਡੇ ਗਏ ਇਕ ਮੈਚ ਦੀ ਉਸ ਘਟਨਾ ਬਾਰੇ ਪੁੱਛਿਆ ਗਿਆ, ਜਦੋਂ ਉਸ ਦੇ ਅੰਗੂਠੇ ’ਚ ਸੱਟ ਲੱਗ ਗਈ ਸੀ ਅਤੇ ਉਸ ਨੂੰ ਮੈਦਾਨ ਛੱਡਣਾ ਪਿਆ ਸੀ ਪਰ ਬਾਅਦ ’ਚ ਸੱਟ ਦੇ ਬਾਵਜੂਦ ਉਹ ਦੁਬਾਰਾ ਖੇਡਣ ਪਰਤਿਆ ਸੀ। ਦੇਸ਼ ਲਈ ਲਗਾਤਾਰ ਆਪਣਾ ਸਰਵੋਤਮ ਦੇਣ ਦੀ ਪ੍ਰੇਰਣਾ ਬਾਰੇ ਗੱਲ ਕਰਦਿਆਂ, ਰੋਹਿਤ ਨੇ ਕਿਹਾ ਕਿ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਹਰ ਕਿਸੇ ਨੂੰ ਨਹੀਂ ਮਿਲਦਾ।
ਰੋਹਿਤ ਨੇ ਕਿਹਾ, ‘‘ਸਿੰਪਲ ਜਿਹੀ ਚੀਜ਼ ਹੈ, ਦੇਸ਼ ਲਈ ਖੇਡਣ ਦਾ ਮੌਕਾ ਸਾਰੇ ਲੋਕਾਂ ਨੂੰ ਮਿਲਦਾ ਨਹੀਂ। ਤਾਂ ਜਦੋਂ ਤੁਹਾਡੇ ਕੋਲ ਮੌਕਾ ਹੈ, ਤਾਂ ਤੁਹਾਨੂੰ ਆਪਣੇ ਅੰਦਰ ਜੋ ਕੁਝ ਹੈ ਸਭ ਸਾਹਮਣੇ ਰੱਖ ਦੇਣਾ ਚਾਹੀਦਾ ਹੈ। ਜਿੰਨੀ ਵੀ ਤੁਹਾਡੇ ਅੰਦਰ ਤਾਕਤ ਹੈ, ਸਭ।’’
ਟੇਬਲ ਟੈਨਿਸ ਖਿਡਾਰੀ ਭਾਵਿਨਾ ਪਟੇਲ ਨੇ ਏਸ਼ੀਆਈ ਪੈਰਾ ਖੇਡਾਂ ’ਚ ਜਿੱਤ ਨਾਲ ਕੀਤਾ ਆਗਾਜ਼
NEXT STORY