ਰਾਜਕੋਟ : ਵੈਸਟਇੰਡੀਜ਼ ਦੇ ਕੋਚ ਸਟੂਅਰਟ ਲਾ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਨੂੰ ਇੰਗਲੈਂਡ ਵਿਚ ਹੋਈਆਂ ਪ੍ਰੇਸ਼ਾਨੀਆਂ 'ਤੇ ਉਹ ਜ਼ਿਆਦਾ ਧਿਆਨ ਨਹੀਂ ਦੇ ਰਹੇ ਹਨ ਤੇ ਤੇਜ਼ੀ ਨਾਲ ਸੁਧਾਰ ਕਰ ਰਹੀ ਉਸਦੀ ਟੀਮ 2 ਟੈਸਟ ਮੈਚਾਂ ਦੀ ਲੜੀ ਵਿਚ ਰੈਂਕਿੰਗ 'ਚ ਚੋਟੀ 'ਤੇ ਕਾਬਜ਼ ਟੀਮ ਨੂੰ ਸਖਤ ਚੁਣੌਤੀ ਦੇਵੇਗੀ।
ਲਾ ਨੇ ਕਿਹਾ, ''ਅਸੀਂ ਕਾਫੀ ਗੱਲਾਂ ਕਰ ਲਈਆਂ ਹਨ (ਲੜੀ ਤੋਂ ਪਹਿਲਾਂ)। ਅਸੀਂ ਸ਼੍ਰੀਲੰਕਾ ਤੇ ਬੰਗਲਾਦੇਸ਼ ਵਿਰੁੱਧ ਦੋ ਘਰੇਲੂ ਲੜੀਆਂ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ। ਅਸੀਂ ਭਾਰਤੀ ਟੀਮ ਦੇ ਇੰਗਲੈਂਡ ਵਿਚ ਪ੍ਰਦਰਸ਼ਨ 'ਤੇ ਜ਼ਿਆਦਾ ਧਿਆਨ ਨਹੀਂ ਦੇ ਰਹੇ ਹਾਂ। ਮੈਂ ਉਸਦੇ ਪ੍ਰਦਰਸਨ ਨੂੰ ਦੇਖਿਆ ਹੈ, ਇਹ 1-4 ਦੇ ਨਤੀਜੇ ਤੋਂ ਕਿਤੇ ਵੱਧ ਕਰੀਬੀ ਲੜੀ ਸੀ।''
ਟੀਮ ਚੋਣ ਮਾਪਦੰਡਾਂ ਨੂੰ ਨਹੀਂ ਸਮਝ ਪਾ ਰਿਹਾ : ਹਰਭਜਨ
NEXT STORY