ਨਵੀਂ ਦਿੱਲੀ- ਰਾਜਧਾਨੀ ਦੇ ਇਤਿਹਾਸਕ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ਵਿਚ ਇੰਡੋਨੇਸ਼ੀਆ ਵਿਚ ਹੋਣ ਵਾਲੀਆਂ 18ਵੀਆਂ ਏਸ਼ੀਆਈ ਖੇਡਾਂ ਦੀ ਮਸ਼ਾਲ ਰਿਲੇਅ ਦਾ ਐਤਵਾਰ ਨੂੰ ਆਯੋਜਨ ਸੀ ਪਰ ਨਾ ਤਾਂ ਮੌਜੂਦਾ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਆਏ ਤੇ ਨਾ ਹੀ ਸਾਬਕਾ ਖੇਡ ਮੰਤਰੀ ਵਿਜੇ ਗੋਇਲ।
ਮਸ਼ਾਲ ਰਿਲੇਅ ਤੋਂ ਬਾਅਦ ਨੈਸ਼ਨਲ ਸਟੇਡੀਅਮ ਵਿਚ ਹੀ ਆਯੋਜਿਤ ਪੱਤਰਕਾਰ ਸੰਮੇਲਨ ਵਿਚ ਇਹ ਪੁੱਛਣ 'ਤੇ ਕਿ ਇੰਨੇ ਵੱਡੇ ਈਵੈਂਟ ਵਿਚ ਰਾਠੌਰ ਨੂੰ ਕੀ ਸੱਦਾ ਨਹੀਂ ਦਿੱਤਾ ਗਿਆ ਸੀ ਜਾਂ ਫਿਰ ਉਨ੍ਹਾਂ ਦੀ ਕੋਈ ਪਹਿਲਾਂ ਤੋਂ ਪ੍ਰਤੀਬੱਧਤਾ ਸੀ, ਆਈ. ਓ. ਏ. ਦੇ ਮੁਖੀ ਡਾ. ਬੱਤਰਾ ਨੇ ਕਿਹਾ, ''ਪ੍ਰੋਟੋਕਾਲ ਦੇ ਤਹਿਤ ਅਸੀਂ ਖੇਡ ਮੰਤਰੀ ਨੂੰ ਸੱਦਾ ਦਿੱਤਾ ਸੀ ਪਰ ਦੋ ਦਿਨ ਪਹਿਲਾਂ ਉਨ੍ਹਾਂ ਦੀ ਕੋਈ ਪ੍ਰਤੀਬੱਧਤਾ ਨਿਕਲ ਆਈ, ਇਸ ਲਈ ਉਹ ਨਹੀਂ ਆ ਸਕੇ।''
ਓਕੂਹਾਰਾ ਨੇ ਫਿਰ ਤੋੜਿਆ ਸਿੰਧੂ ਦਾ ਸੁਪਨਾ
NEXT STORY