ਨਵੀਂ ਦਿੱਲੀ— ਅੰਬੂਜਾ ਮਨੋਵਿਕਾਸ ਕੇਂਦਰ (ਸਕੂਲ ਫਾਰ ਇੰਟਲੈਕਚੂਅਲੀ ਡਿਸਏਬਲ ਚਿਲਡ੍ਰਨ) ਦੀ ਵਿਦਿਆਰਥਣ ਰਮਨਦੀਪ ਕੌਰ ਦੀ ਮਹਿਲਾਂ ਸਪੈਸ਼ਲ ਓਲੰਪਿਕ ਯੂਨੀਫਾਈਡ ਫੁੱਟਬਾਲ ਵਰਲਡ ਕੱਪ ਲਈ ਚੋਣ ਹੋਈ ਹੈ। ਇਨ੍ਹਾਂ ਖੇਡਾਂ ਦਾ ਆਯੋਜਨ ਅਮਰੀਕਾ ਦੇ ਸ਼ਿਕਾਗੋ 'ਚ 20 ਜੁਲਾਈ ਤੱਕ ਹੋ ਰਿਹਾ ਹੈ। ਇਸ ਸਬੰਧੀ ਅੰਬੂਜਾ ਮਨੋਵਿਕਾਸ ਕੇਂਦਰ ਦੇ ਪ੍ਰਿੰਸੀਪਲ ਸੁਰੇਸ਼ ਠਾਕੁਰ ਨੇ ਦੱਸਿਆ ਕਿ ਪੰਜਾਬ 'ਚੋਂ ਸਿਰਫ ਇਕ ਵਿਸ਼ੇਸ਼ ਮਹਿਲਾ ਨੂੰ ਹੀ ਚੁਣਿਆ ਗਿਆ ਹੈ। ਇਨ੍ਹਾਂ ਖੇਡਾਂ 'ਚ ਭਾਰਤ ਸਣੇ 16 ਦੇਸ਼ਾਂ ਦੀਆਂ 24 ਟੀਮਾਂ ਹਿੱਸਾ ਲੈਣ ਰਹੀਆਂ ਹਨ, ਜਿਨ੍ਹਾਂ 'ਚ 16 ਪੁਰਸ਼ ਤੇ 8 ਮਹਿਲਾ ਟੀਮਾਂ ਹਨ। ਖੇਡਾਂ ਦਾ ਆਯੋਜਨ ਸਪੈਸ਼ਲ ਓਲੰਪਿਕ ਦੇ 50 ਸਾਲ ਪੂਰੇ ਹੋਣ ਦੇ ਸਬੰਧ 'ਚ ਕੀਤਾ ਜਾ ਰਿਹਾ ਹੈ।
ਆਟੋ ਡਰਾਈਵਰ ਦੇ ਤਿੰਨੋਂ ਬੱਚੇ ਕ੍ਰਿਕਟਰ, ਕੋਹਲੀ ਅਤੇ ਰੋਹਿਤ ਸ਼ਰਮਾ ਦੇ ਕੋਚ 'ਤੋਂ ਲੈ ਰਹੇ ਟ੍ਰੇਨਿੰਗ
NEXT STORY