ਜਲੰਧਰ— ਸੈਮੀਫਾਈਨਲ 'ਚ ਭਾਰਤੀ ਟੀਮ ਦੇ ਪਹੁੰਚਣ 'ਤੇ ਖੁਸ਼ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਬੰਗਲਾਦੇਸ਼ ਨੇ ਟੂਰਨਾਮੈਂਟ 'ਚ ਵਧੀਆ ਕ੍ਰਿਕਟ ਖੇਡੀ ਹੈ। ਉਹ ਜਿਸ ਤਰ੍ਹਾ ਨਾਲ ਖੇਡੇ ਉਹ ਸ਼ਾਨਦਾਰ ਸੀ। ਮੈਨੂੰ ਆਖਰੀ ਵਿਕਟ ਤਕ ਲੱਗ ਰਿਹਾ ਸੀ ਕਿ ਉਹ ਮੁਕਾਬਲੇ 'ਚ ਬਣੇ ਹੋਏ ਹਨ। ਅਸੀਂ ਮੁਸ਼ਕਿਲ 'ਚ ਦਿਖੇ। ਸਾਨੂੰ ਜਿੱਤ ਦੇ ਲਈ ਸਖਤ ਮਹਿਨਤ ਕਰਨੀ ਪਈ ਪਰ ਸਾਨੂੰ ਬਹੁਤ ਖੁਸ਼ੀ ਹੋਈ ਜਦੋਂ ਅਸੀਂ ਸੈਮੀਫਾਈਨਲ 'ਚ ਪਹੁੰਚ ਗਏ। ਹੁਣ ਅਗਲੇ ਮੁਕਾਬਲੇ 'ਚ ਸਾਨੂੰ ਉਹ ਸਭ ਕਰਨ ਦਾ ਮੌਕਾ ਮਿਲੇਗਾ ਜੋ ਅਸੀਂ ਕੀਤਾ ਨਹੀਂ ਹੈ। ਅਸੀਂ ਅਸਲ 'ਚ ਬਹੁਤ ਖੁਸ਼ ਹਾਂ ਕਿ ਅਸੀਂ ਸੈਮੀਫਾਈਨਲ 'ਚ ਪਹੁੰਚ ਗਏ ਹਾਂ।
ਕੋਹਲੀ ਨੇ ਹਾਰਦਿਕ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਦੌੜਾਂ ਬਣਾਉਣ ਤੇ ਵਿਕਟ ਹਾਸਲ ਕਰਨ ਲਈ ਤਰੀਕਾ ਲੱਭਦਾ ਰਹਿੰਦਾ ਹੈ। ਉਹ ਟੀਮ ਦੇ ਲਈ ਕੰਮ ਕਰਨਾ ਚਾਹੁੰਦਾ ਹੈ ਤੇ ਉਹ ਅਸਲ 'ਚ ਇਸ ਦੇ ਲਈ ਕੰਮ ਵੀ ਕਰਦਾ ਹੈ। ਜਦੋਂ ਉਹ ਗੇਂਦਬਾਜ਼ੀ ਕਰਨ ਦੇ ਲਈ ਆਉਂਦਾ ਹੈ ਤਾਂ ਉਹ ਇਕ ਬੱਲੇਬਾਜ਼ ਦੇ ਰੂਪ 'ਚ ਸੋਚਦਾ ਹੈ ਤੇ ਇਸ ਨਾਲ ਉਸ ਨੂੰ ਸੋਚਣ 'ਚ ਮਦਦ ਮਿਲਦੀ ਹੈ। ਕੋਹਲੀ ਨੇ ਕਿਹਾ ਕਿ ਮੈਂ ਇਸ ਸਾਲ ਤੋਂ ਦੇਖ ਰਿਹਾ ਹਾਂ, ਮੈਂ ਇਸਨੂੰ ਜਨਤਕ ਰੂਪ ਨਾਲ ਕਹਿ ਰਿਹਾ ਹਾਂ, ਮੇਰੀ ਰਾਏ 'ਚ ਰੋਹਿਤ ਸ਼ਰਮਾ ਸਰਵਸ੍ਰੇਸ਼ਠ ਵਨ ਡੇ ਖਿਡਾਰੀ ਹੈ। ਜਦੋਂ ਉਹ ਖੇਡਦਾ ਹੈ ਤਾਂ ਅਸੀਂ ਵੱਡੇ ਸਕੋਰ ਵੱਲ ਵੱਧ ਰਹੇ ਹੁੰਦੇ ਹਾਂ। ਮੈਂ ਅਸਲ 'ਚ ਉਸਦੇ ਖੇਡਣ ਦੇ ਤਰੀਕੇ ਤੋਂ ਬਹੁਤ ਖੁਸ਼ ਹਾਂ। ਬੁਮਰਾਹ ਦੇ ਓਵਰ ਹਮੇਸ਼ਾ ਮਹੱਤਵਪੂਰਨ ਹੁੰਦੇ ਹਨ। ਉਹ ਇਸ ਸਮੇਂ ਨੰਬਰ 1 ਗੇਂਦਬਾਜ਼ ਹਨ ਤੇ ਉਹ ਆਪਣੀ ਯੋਜਨਾਵਾਂ ਨੂੰ ਅੰਜਾਮ ਦੇ ਸਕਦੇ ਹਨ।
ਤੀਜੀ ਵਾਰ 'ਮੈਨ ਆਫ ਦਿ ਮੈਚ' ਬਣੇ ਰੋਹਿਤ ਬੋਲੇ- ਪਿੱਚ ਬੱਲੇਬਾਜ਼ੀ ਲਈ ਸੀ ਆਸਾਨ
NEXT STORY