ਨਵੀਂ ਦਿੱਲੀ : ਭਾਰਤੀ ਹਾਕੀ ਸਟਾਰ ਸੰਦੀਪ ਸਿੰਘ ਨੇ ਬੁੱਧਵਾਰ ਨੂੰ ਆਪਣੀ ਫਲਿੱਕਰ ਬ੍ਰਦਰਸ ਹਾਕੀ ਅਕੈਡਮੀ ਲਾਂਚ ਕੀਤੀ ਜੋ ਅਗਲੇ 3 ਸਾਲ ਵਿਚ ਦੇਸ਼ ਭਰ ਵਿਚ ਵੱਖ-ਵੱਖ ਸਕੂਲਾਂ ਦੇ ਨਾਲ ਮਿਲ ਕੇ ਕਰੀਬ 300 ਫ੍ਰੈਂਚਾਈਜ਼ੀ ਸ਼ੁਰੂ ਕਰੇਗੀ, ਜਿਸ ਵਿਚ ਜ਼ਮੀਨੀ ਪੱਧਰ 'ਤੇ ਹੁਨਰ ਨੂੰ ਪਛਾਣ ਕੇ ਵਿਸ਼ਵ ਪੱਧਰੀ ਟ੍ਰੇਨਿੰਗ ਦਿੱਤੀ ਜਾਵੇਗੀ। ਭਾਰਤ ਦੇ ਸਟਾਰ ਫੁਲ ਬੈਕ ਅਤੇ ਪੈਨਲਟੀ ਕਾਰਨਰ ਮਾਹਰ ਰਹਿ ਚੁੱਕੇ ਸੰਦੀਪ ਨੇ ਕਿਹਾ, ''ਹਾਕੀ ਨੂੰ ਅਲਵੀਦਾ ਕਹਿਣ ਤੋਂ ਬਾਅਦ ਮੇਰਾ ਸੁਪਨਾ ਸੀ ਕਿ ਅਜਿਹੀ ਹੀ ਇਕ ਅਕੈਡਮੀ ਖੋਲ੍ਹਾ ਜਿਸ ਵਿਚ ਹਾਕੀ ਸਿੱਖਣ ਦੇ ਚਾਹਵਾਨ ਬੱਚਿਆਂ ਨੂੰ ਉੱਚ ਪੱਧਰੀ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਅਜਿਹੇ ਸਾਬਕਾ ਕੌਮਾਂਤਰੀ ਖਿਡਾਰੀ ਨੂੰ ਕੋਚ ਦੇ ਰੂਪ 'ਚ ਤਿਆਰ ਕੀਤਾ ਜਾਵੇ ਜਿਸ ਦੇ ਕੋਲ ਹੁਨਰ ਹੈ ਪਰ ਨੌਕਰੀ ਨਹੀਂ।''
ਸੰਦੀਪ ਨੇ ਕਿਹਾ, ''ਉਨ੍ਹਾਂ ਦਾ ਟੀਚਾ ਅਗਲੇ 3 ਸਾਲ ਵਿਚ ਭਾਰਤ ਦੇ ਕਰੀਬ 300 ਅਕੈਡਮੀਆਂ ਸ਼ੁਰੂ ਕਰਨ ਦਾ ਹੈ ਜਿਸਦੀ ਸ਼ੁਰੂਆਤ ਅਗਲੇ ਮਹੀਨੇ ਉੱਤਰ ਭਾਰਤ ਤੋਂ ਕੀਤੀ ਜਾਵੇਗੀ। ਸਾਡੀ ਸਕੂਲਾਂ ਨਾਲ ਗੱਲ ਚਲ ਰਹੀ ਹੈ ਅਤੇ ਜਲਦੀ ਹੀ ਅਸੀਂ ਆਪਣੀ ਅਕੈਡਮੀ ਸ਼ੁਰੂ ਕਰਾਂਗੇ। ਇਹ ਫ੍ਰੈਂਚਾਈਜ਼ੀ ਦੇ ਆਧਾਰ 'ਤੇ ਹੋਵੇਗੀ ਜਿਸ ਵਿਚ ਸਕੂਲ ਆਪਣੀ ਜ਼ਮੀਨ ਦੇਣਗੇ ਅਤੇ ਅਸੀਂ ਬੱਚਿਆਂ ਨੂੰ ਬੁਨਿਆਦੀ ਸਹੂਲਤਾਂ ਅਤੇ ਕੋਚਿੰਗ ਦੇਵਾਂਗੇ। ਹੁਨਰਮੰਦ ਬੱਚਿਆਂ ਨੂੰ ਸਕਾਲਰਸ਼ਿਪ ਵੀ ਦਿੱਤੀ ਜਾਵੇਗੀ ਅਤੇ ਜ਼ਰੂਰਤਮੰਦਾਂ ਨੂੰ ਹਾਰਥਿਕ ਸਹਾਇਤਾ ਵੀ ਦਿੱਤੀ ਜਾਵੇਗੀ। ਅਕੈਡਮੀ ਫ੍ਰੈਂਚਾਈਜ਼ੀ ਕੰਪਨੀ ਫ੍ਰਾਂਟੇਲ ਬਿਜ ਦੇ ਨਾਲ ਸਾਂਝੇਦਾਰੀ ਵਿਚ ਸ਼ੁਰੂ ਹੋਵੇਗੀ ਜਿਸ ਵਿਚ ਸੰਦੀਪ ਤੋਂ ਇਲਾਵਾ ਉਨ੍ਹਾਂ ਦੇ ਭਰਾ ਅਤੇ ਸਾਬਕਾ ਹਾਕੀ ਖਿਡਾਰੀ ਬਿਕ੍ਰਮਜੀਤ ਸਿੰਘ ਵੀ ਜੁੜਨਗੇ। ਫ੍ਰਾਂਟੇਲ ਦੇ ਸੰਸਥਾਪਕ ਤੁਸ਼ਾਰ ਜੌਲੀ ਨੇ ਕਿਹਾ, ''ਹਰ ਅਕੈਡਮੀ ਵਿਚ ਕਰੀਬ 15 ਲੱਖ ਰੁਪਏ ਦਾ ਸ਼ੁਰੂਆਤੀ ਨਿਵੇਸ਼ ਹੋਵੇਗਾ।''
ਪੰਡਯਾ, ਰਾਹੁਲ ਦੇ ਕਰੀਅਰ ਦਾਅ 'ਤੇ ਲਗਾ ਕੇ ਉੱਡੀ ਕਰਨ ਜੌਹਰ ਦੀਆਂ ਰਾਤਾਂ ਦੀ ਨੀਂਦ!
NEXT STORY