ਮਾਊਂਟ ਮੋਨਗਾਨੁਈ (ਭਾਸ਼ਾ)- ਭਾਰਤੀ ਕਪਤਾਨ ਮਿਤਾਲੀ ਰਾਜ ਅਤੇ ਸੀਨੀਅਰ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੇ ਬੁੱਧਵਾਰ ਨੂੰ ਕਿਹਾ ਕਿ ਟਾਪ ਕ੍ਰਮ ਦੇ ਬੱਲੇਬਾਜ਼ਾਂ ਨੇ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ ਪਰ ਉਨ੍ਹਾਂ ਨੇ ਉਮੀਦ ਜਤਾਈ ਕਿ ਮੌਜੂਦਾ ਆਈ. ਸੀ. ਸੀ. ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿਚ ਉਹ ਜਲਦ ਹੀ ਆਪਣੇ ਪ੍ਰਦਰਸ਼ਨ ਵਿਚ ਸੁਧਾਰ ਕਰਨਗੀਆਂ। ਮੌਜੂਦਾ ਚੈਂਪੀਅਨ ਇੰਗਲੈਂਡ ਨੇ ਬੁੱਧਵਾਰ ਨੂੰ ਭਾਰਤ ਨੂੰ ਸਿਰਫ਼ 134 ਦੌੜਾਂ 'ਤੇ ਢੇਰ ਕਰ ਦਿੱਤਾ ਅਤੇ ਫਿਰ 31.2 ਓਵਰਾਂ 'ਚ ਚਾਰ ਵਿਕਟਾਂ ਬਾਕੀ ਰਹਿੰਦਿਆਂ ਜਿੱਤ ਦਰਜ ਕੀਤੀ। ਲੀਗ ਪੜਾਅ 'ਚ ਲਗਾਤਾਰ ਤਿੰਨ ਮੈਚ ਹਾਰਨ ਤੋਂ ਬਾਅਦ ਮੁਹਿੰਮ ਦੀ ਸ਼ੁਰੂਆਤ ਕਰਨ ਵਾਲੀ ਇੰਗਲੈਂਡ ਦੀ ਇਹ ਪਹਿਲੀ ਜਿੱਤ ਹੈ।
ਮਿਤਾਲੀ ਨੇ ਮੈਚ ਤੋਂ ਬਾਅਦ ਕਿਹਾ,‘‘ਨਿਸ਼ਚਿਤ ਤੌਰ ਉੱਤੇ ਟਾਪ ਕ੍ਰਮ ਵਿਚ ਅਸੀਂ ਸਾਂਝੇਦਾਰੀ ਨਹੀਂ ਕਰ ਸਕੇ, ਅਸੀਂ ਪਹਿਲਾਂ ਬੱਲੇਬਾਜ਼ੀ ਕਰਨਾ ਚਾਹੁੰਦੇ ਸੀ। ਅਸੀਂ 200 ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਬਾਰੇ ਵਿਚ ਸੋਚਿਆ ਸੀ ਅਤੇ ਜੇਕਰ ਅਜਿਹਾ ਹੁੰਦਾ ਤਾਂ ਕੋਈ ਵੀ ਟੀਮ ਇਸ ਮੈਚ ਨੂੰ ਜਿੱਤ ਸਕਦੀ ਸੀ। ਆਸਟਰੇਲੀਆ ਖ਼ਿਲਾਫ਼ ਅਗਲੇ ਮੁਕਾਬਲੇ ਦੇ ਸੰਦਰਭ ਵਿਚ ਉਨ੍ਹਾਂ ਕਿਹਾ,‘‘ਹਰ ਇਕ ਮੈਚ ਵਿਚ ਫੀਲਡਿੰਗ ਇਕਾਈ ਦੇ ਰੂਪ ਵਿਚ ਅਸੀਂ ਚੰਗਾ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਅਸੀਂ ਇਸ ਨੂੰ ਜਾਰੀ ਰੱਖਾਂਗੇ। ਬੱਲੇਬਾਜ਼ੀ ਚਿੰਤਾ ਦੀ ਗੱਲ ਹੈ ਪਰ ਅਗਲੇ ਮੈਚ ਵਿਚ ਅਸੀਂ ਇਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ, ਸਾਨੂੰ ਅਜਿਹੀ ਟੀਮ ਖ਼ਿਲਾਫ਼ ਖੇਡਣਾ ਹੈ ਜੋ ਅਜੇ ਤੱਕ ਕਿਸੇ ਤੋਂ ਨਹੀਂ ਹਾਰੀ ਹੈ।'
ਝੂਲਨ ਵੀ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿਚ ਮਿਤਾਲੀ ਨਾਲ ਸਹਿਮਤ ਦਿਸੀ। ਝੂਲਨ ਨੇ ਕਿਹਾ,‘‘ਈਮਾਨਦਾਰੀ ਨਾਲ ਕਹਾਂ ਤਾਂ ਹਾਂ ਇਸ ਸਮੇਂ ਸਾਡਾ ਟਾਪ ਕ੍ਰਮ ਉਸ ਤਰ੍ਹਾਂ ਪ੍ਰਦਰਸ਼ਨ ਨਹੀਂ ਕਰ ਪਾ ਰਿਹਾ ਹੈ ਜਿਵੇਂ ਅਸੀਂ ਉਮੀਦ ਕੀਤੀ ਸੀ ਪਰ ਮੈਨੂੰ ਭਰੋਸਾ ਹੈ ਕਿ ਸਾਨੂੰ ਇਸ ਨੂੰ ਲੈ ਕੇ ਸਾਕਾਰਾਤਮਕ ਰਹਿਣਾ ਹੋਵੇਗਾ ਕਿਉਂਕਿ ਅਤੀਤ ਵਿਚ ਉਨ੍ਹਾਂ ਨੇ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ।
ਝਾਰਖੰਡ ਕੁਆਰਟਰ ਫਾਈਨਲ 'ਚ, ਕੁਲ 1008 ਦੌੜਾਂ ਦੀ ਬੜ੍ਹਤ ਬਣਾਈ
NEXT STORY