ਰਾਵਲਪਿੰਡੀ : ਇਸਲਾਮਾਬਾਦ ਵਿੱਚ ਹੋਏ ਸਿਲਸਿਲੇਵਾਰ ਬੰਬ ਵਿਸਫੋਟਾਂ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਦੇਸ਼ ਦੇ ਫੌਜ ਮੁਖੀ ਅਸੀਮ ਮੁਨੀਰ ਦੇ ਦਖਲ 'ਤੇ ਦੌਰੇ 'ਤੇ ਆਈ ਸ੍ਰੀਲੰਕਾ ਦੀ ਕ੍ਰਿਕਟ ਟੀਮ ਦੀ ਸੁਰੱਖਿਆ ਹੁਣ ਪਾਕਿਸਤਾਨੀ ਫੌਜ ਦੇ ਹਵਾਲੇ ਕਰ ਦਿੱਤੀ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਪ੍ਰਧਾਨ ਅਤੇ ਦੇਸ਼ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਦੱਸਿਆ ਕਿ ਮਹਿਮਾਨ ਟੀਮ ਨੂੰ ਹੁਣ ਰਾਜ ਪੱਧਰੀ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਸੁਰੱਖਿਆ ਵਿੱਚ ਹੁਣ ਪੁਲਸ ਦੇ ਨਾਲ-ਨਾਲ ਸੈਨਾ ਅਤੇ ਰੇਂਜਰਜ਼ ਵੀ ਉਨ੍ਹਾਂ ਦੀ ਸੁਰੱਖਿਆ ਦਾ ਧਿਆਨ ਰੱਖ ਰਹੇ ਹਨ।
ਸ੍ਰੀਲੰਕਾ ਦੇ ਖਿਡਾਰੀਆਂ ਵਿੱਚ ਫੈਲਿਆ ਸੀ ਡਰ
ਰਾਵਲਪਿੰਡੀ ਸਟੇਡੀਅਮ ਵਿੱਚ ਪਾਕਿਸਤਾਨ ਅਤੇ ਸ੍ਰੀਲੰਕਾ ਦੇ ਖਿਡਾਰੀਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਨਕਵੀ ਨੇ ਦੱਸਿਆ ਕਿ ਇਸਲਾਮਾਬਾਦ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਚਿੰਤਾਵਾਂ ਕਾਰਨ ਸ੍ਰੀਲੰਕਾ ਦੇ ਕੁਝ ਖਿਡਾਰੀ ਵਾਪਸ ਆਪਣੇ ਦੇਸ਼ ਪਰਤਣਾ ਚਾਹੁੰਦੇ ਸਨ।
ਨਕਵੀ ਨੇ ਇਹ ਵੀ ਦੱਸਿਆ ਕਿ ਪਾਕਿਸਤਾਨ ਅਤੇ ਸ੍ਰੀਲੰਕਾ ਦੇ ਚੋਟੀ ਦੇ ਆਗੂਆਂ ਦਰਮਿਆਨ ਲਗਾਤਾਰ ਗੱਲਬਾਤ ਦੇ ਕਾਰਨ ਹੀ ਸਕਾਰਾਤਮਕ ਨਤੀਜੇ ਪ੍ਰਾਪਤ ਹੋਏ ਹਨ।
ਫੌਜ ਮੁਖੀ ਨੇ ਦਿੱਤਾ ਸੁਰੱਖਿਆ ਦਾ ਭਰੋਸਾ
ਸ੍ਰੀਲੰਕਾ ਟੀਮ ਦੇ ਖਿਡਾਰੀਆਂ ਨੂੰ ਰੋਕਣ ਅਤੇ ਦੌਰਾ ਜਾਰੀ ਰੱਖਣ ਵਿੱਚ ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ਦਾ ਵੱਡਾ ਹੱਥ ਰਿਹਾ। ਨਕਵੀ ਨੇ ਪੁਸ਼ਟੀ ਕੀਤੀ ਕਿ ਫੌਜ ਮੁਖੀ ਮੁਨੀਰ ਨੇ ਖੁਦ ਸ੍ਰੀਲੰਕਾ ਦੇ ਰੱਖਿਆ ਮੰਤਰੀ ਪ੍ਰਮਿਤਾ ਬੰਡਾਰਾ ਤੇਨਾਕੂਨ ਅਤੇ ਸਕੱਤਰ ਨਾਲ ਗੱਲ ਕੀਤੀ ਅਤੇ ਟੀਮ ਦੀ ਸੁਰੱਖਿਆ ਨੂੰ ਲੈ ਕੇ ਭਰੋਸਾ ਦਿੱਤਾ। ਨਕਵੀ ਨੇ ਫੌਜ ਮੁਖੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਖਿਡਾਰੀਆਂ ਨੇ ਪਾਕਿਸਤਾਨ ਵਿੱਚ ਹੀ ਰਹਿਣ ਦਾ ਫੈਸਲਾ ਕਰਕੇ ਬਹੁਤ ਬਹਾਦਰੀ ਦਿਖਾਈ ਹੈ।
ਨਕਵੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਖੁਦ ਸ੍ਰੀਲੰਕਾ ਦੇ ਖਿਡਾਰੀਆਂ ਨਾਲ ਇੱਕ ਲੰਮੀ ਬੈਠਕ ਕੀਤੀ ਸੀ ਤਾਂ ਜੋ ਉਨ੍ਹਾਂ ਨੂੰ ਆਸ਼ਵਾਸਨ ਦਿੱਤਾ ਜਾ ਸਕੇ ਕਿ ਉਨ੍ਹਾਂ ਦੀ ਸੁਰੱਖਿਆ ਪਾਕਿਸਤਾਨ ਸਰਕਾਰ ਦੀ ਜ਼ਿੰਮੇਵਾਰੀ ਹੈ।
ਸ੍ਰੀਲੰਕਾ ਸਰਕਾਰ ਅਤੇ ਬੋਰਡ ਨੇ ਦੌਰਾ ਜਾਰੀ ਰੱਖ ਕੇ ਪਾਕਿਸਤਾਨ ਕ੍ਰਿਕਟ ਪ੍ਰਤੀ ਆਪਣਾ ਸਮਰਥਨ ਜਾਰੀ ਰੱਖਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਤੰਬਰ 2021 ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਰਾਵਲਪਿੰਡੀ ਵਿੱਚ ਸੁਰੱਖਿਆ ਖ਼ਤਰਿਆਂ ਬਾਰੇ ਭਰੋਸੇਯੋਗ ਜਾਣਕਾਰੀ ਮਿਲਣ ਤੋਂ ਬਾਅਦ ਪਾਕਿਸਤਾਨ ਦਾ ਆਪਣਾ ਟੈਸਟ ਦੌਰਾ ਰੱਦ ਕਰ ਦਿੱਤਾ ਸੀ।
‘ਆਲ ਬਲੈਕ ਪੋਡੀਅਮ’ ਕਾਰਨ ਮੇਰੇ ਤੋਂ ਓਲੰਪਿਕ ਤਮਗਾ ਖੋਹਿਆ ਗਿਆ : ਜੌਰਡਨ ਚਿਲੀਜ਼
NEXT STORY