ਨਵੀਂ ਦਿੱਲੀ- ਭਾਰਤੀ ਸਪਿਨ ਗੇਂਦਬਾਜ਼ ਯੁਜਵਿੰਦਰ ਚਹਿਲ ਨੇ ਕਸ਼ਮੀਰ ਦੇ ਪੁਲਵਾਮਾ ਵਿਚ ਸੀ. ਆਰ. ਪੀ. ਐੱਫ. ਦੇ ਜਵਾਨਾਂ 'ਤੇ ਹੋਏ ਅੱਤਵਾਦੀ ਹਮਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਕਿਹਾ ਕਿ ਹੁਣ ਇਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣ ਦਾ ਸਮਾਂ ਆ ਗਿਆ ਹੈ।
ਦੱਖਣੀ ਕਸ਼ਮੀਰ ਦੇ ਪੁਲਵਾਮਾ ਵਿਚ ਸੀ. ਆਰ. ਪੀ. ਐੱਫ. ਜਵਾਨਾਂ ਦੇ ਕਾਫਲੇ 'ਤੇ ਹੋਏ ਹਮਲੇ ਤੋਂ ਬਾਅਦ ਪੂਰੇ ਦੇਸ਼ ਵਿਚ ਪਾਕਿਸਤਾਨ ਨੂੰ ਲੈ ਕੇ ਸਖਤ ਰੋਸ ਹੈ। ਸਚਿਨ, ਵਿਰਾਟ, ਗੰਭੀਰ, ਸਹਿਵਾਗ ਅਤੇ ਹੋਰ ਕਈ ਭਾਰਤੀ ਕ੍ਰਿਕਟਰਾਂ ਨੇ ਇਸ ਨੂੰ ਲੈ ਕੇ ਟਵਿਟਰ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਭਾਰਤ ਦੇ ਸੱਜੇ ਹੱਥ ਦੇ ਲੈੱਗ ਸਪਿਨਰ ਚਹਿਲ ਨੇ ਇਸ ਘਟਨਾ 'ਤੇ ਸਖਤ ਪ੍ਰਤੀਕ੍ਰਿਆ ਜ਼ਾਹਰ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਨੂੰ ਸਬਕ ਸਿਖਾਇਆ ਜਾਣਾ ਚਾਹੀਦਾ ਹੈ। ਚਾਹੇ ਹੁਣ ਆਰ-ਪਾਰ ਦੀ ਲੜਾਈ ਕਿਉਂ ਨਾ ਹੋ ਜਾਵੇ।
ਵਿਸ਼ਵ ਕੱਪ 'ਚੋਂ ਪਾਕਿ ਨੂੰ ਬਾਹਰ ਕਰਨ ਦੀ ਤਿਆਰੀ 'ਚ ਭਾਰਤ
NEXT STORY