ਨਵੀਂ ਦਿੱਲੀ— ਭਾਰਤੀ ਟੈਨਿਸ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਸ਼ੁੱਕਰਵਾਰ ਨੂੰ ਪੁਣੇ ਚੈਲੰਜਰ ਦੇ ਸੈਮੀਫਾਈਨਲ 'ਚ ਚੋਟੀ ਦਾ ਦਰਜਾ ਪ੍ਰਾਪਤ ਰਾਡੂ ਐਲਬੋਟ ਨੂੰ ਹਰਾ ਕੇ ਫਾਈਨਲ 'ਚ ਪਹੁੰਚੇ। ਪ੍ਰਜਨੇਸ਼ ਨੇ ਪਹਿਲਾ ਸੈੱਟ ਗੁਆਉਣ ਦੇ ਬਾਅਦ ਮੋਲਡੋਵਾ ਦੇ ਖਿਡਾਰੀ ਨੂੰ 2 ਘੰਟੇ ਤਕ ਚਲੇ ਮੁਕਾਬਲੇ 'ਚ 1-6, 6-4, 6-4 ਨਾਲ ਹਰਾ ਕੇ ਲਗਾਤਾਰ ਦੂਜੇ ਏ.ਟੀ.ਪੀ. ਚੈਲੰਜਰ ਸਰਕਟ ਦੇ ਫਾਈਨਲ 'ਚ ਜਗ੍ਹਾ ਪੱਕੀ ਕੀਤੀ।
ਚੌਥਾ ਦਰਜਾ ਪ੍ਰਾਪਤ ਪ੍ਰਜਨੇਸ਼ ਨੂੰ ਫਾਈਨਲ 'ਚ ਤੀਜਾ ਦਰਜਾ ਪ੍ਰਾਪਤ ਇਲੀਆਸ ਯੇਮੇਰ ਦਾ ਸਾਹਮਣਾ ਕਰਨਾ ਹੋਵੇਗਾ। ਪ੍ਰਜਨੇਸ਼ ਤੋਂ ਇਲਾਵਾ ਰਾਮਕੁਮਾਰ ਰਾਮਨਾਥਨ ਅਤੇ ਵਿਜੇ ਸੁੰਦਰ ਪ੍ਰਸ਼ਾਂਤ ਦੀ ਜੋੜੀ ਵੀ ਖਿਤਾਬ ਦੀ ਦੌੜ 'ਚ ਬਣੀ ਹੋਈ ਹੈ। ਭਾਰਤੀ ਜੋੜੀ ਨੇ ਸੈਮੀਫਾਈਨਲ 'ਚ ਅੰਦਰੇਜ ਮਾਰਟਿਨ ਅਤੇ ਹੰਸ ਪੋਡਲਿਪਨਿਕ-ਕਾਸਟਿਲੱਲੋ ਦੀ ਜੋੜੀ ਨੂੰ 7-7, 6-0 ਨਾਲ ਹਰਾਇਆ।
ਜੈਪੁਰ ਪਿੰਕ ਪੈਂਥਰਸ ਅਤੇ ਪੁਣੇਰੀ ਪਲਟਨ ਵਿਚਾਲੇ ਮੈਚ ਰਿਹਾ ਟਾਈ
NEXT STORY