ਪਟਨਾ— ਪਿਛਲੀ 3 ਵਾਰ ਦੀ ਚੈਂਪੀਅਨ ਪਟਨਾ ਪਾਈਰੇਟਸ ਨੇ ਵੀਰਵਾਰ ਨੂੰ ਖੇਡੇ ਗਏ ਰੋਮਾਂਚਕ ਮੁਕਾਬਲੇ 'ਚ ਬੰਗਾਲ ਵਾਰੀਅਰਸ ਨੂੰ 29-27 ਨਾਲ ਹਰਾ ਕੇ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ 'ਚ ਆਪਣੀ ਚੌਥੀ ਜਿੱਤ ਦਰਜ ਕੀਤੀ। ਦੂਜੇ ਪਾਸੇ ਬੰਗਾਲ ਨੂੰ 6 ਮੈਚਾਂ 'ਚ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹ 19 ਅੰਕਾਂ ਦੇ ਨਾਲ 5ਵੇਂ ਸਥਾਨ 'ਤੇ ਹੈ। ਪਟਨਾ ਦੇ ਲਈ ਦੀਪਕ ਨਰਵਾਲ ਨੇ 7, ਜੈਦੀਪ ਨੇ 5 ਤੇ ਵਿਜੈ-ਸੰਜੀਤ ਨੇ 4-4 ਅੰਕ ਹਾਸਲ ਕੀਤੇ। ਬੰਗਾਲ ਦੇ ਲਈ ਰਣ ਸਿੰਘ ਨੇ 7 ਤੇ ਮਹੇਸ਼ ਨੇ 6 ਅੰਕ ਹਾਸਲ ਕੀਤੇ।
ਦ੍ਰਾਵਿੜ ICC ਹਾਲ ਆਫ ਫੇਮ 'ਚ ਸ਼ਾਮਲ
NEXT STORY