ਨਵੀਂ ਦਿੱਲੀ— ਯੂ. ਪੀ. ਯੋਧਾ ਦੇ ਆਲਰਾਊਂਡ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਵੀਰਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ਦੇ ਮੈਚ 'ਚ ਹਰਿਆਣਾ ਸਟੀਲਰਸ 'ਤੇ 30-29 ਨਾਲ ਰੋਮਾਂਚਕ ਜਿੱਤ ਦਰਜ ਕੀਤੀ। ਇਸ ਮੈਚ 'ਚ ਸ਼੍ਰੀਕਾਂਤ ਜਾਧਵ ਤੇ ਪ੍ਰਸ਼ਾਤ ਰਾਏ ਨੇ ਯੋਧਾ ਵਲੋਂ 8-8 ਅੰਕ ਹਾਸਲ ਕੀਤੇ।
ਹਰਿਆਣਾ ਦੇ ਲਈ ਮੋਨੂੰ ਗੋਇਲ ਨੇ 11 ਜਦਕਿ ਵਿਕਾਸ ਖੰਡੋਲਾ ਨੇ 7 ਅੰਕਾਂ ਦਾ ਯੋਗਦਾਨ ਦਿੱਤਾ ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਹਰਿਆਣਾ ਸਟੀਲਰਸ ਪਲੇਆਫ ਦੇ ਲਈ ਕੁਆਲੀਫਾਈ ਕਰਨ 'ਚ ਨਾਕਾਮ ਰਿਹਾ।
ਇਸ ਮਾਮਲੇ 'ਚ ਇਸ਼ਾਂਤ ਨੇ ਧੋਨੀ ਨੂੰ ਵੀ ਛੱਡਿਆ ਪਿੱਛੇ
NEXT STORY