ਐਂਟਰਟੇਨਮੈਂਟ ਡੈਸਕ - ਪੰਜਾਬੀ ਫ਼ਿਲਮ ‘ਥਾਪੀ’ ਦੇ ਨਿਰਮਾਤਾ ਅਮਨਪ੍ਰੀਤ ਸਿੰਘ ਨੇ ਹਾਲ ਹੀ ਵਿੱਚ ਪੰਜਾਬ ਦੇ ਇੱਕ ਸਮੇਂ ਦੇ ਮਸ਼ਹੂਰ ਕਬੱਡੀ ਖਿਡਾਰੀ ਦਲਵੀਰ ਸਿੰਘ (ਵੀਰੀ ਢੈਪਈ) ਦੇ ਘਰ ਪਹੁੰਚ ਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ ਅਤੇ ਹਰ ਸੰਭਵ ਆਰਥਿਕ ਤੇ ਮਾਨਸਿਕ ਮਦਦ ਦਾ ਹੱਥ ਵਧਾਇਆ।
ਇਸ ਮੌਕੇ ਆਪਣੇ ਜਜ਼ਬਾਤ ਸਾਂਝੇ ਕਰਦਿਆਂ ਅਮਨਪ੍ਰੀਤ ਸਿੰਘ ਨੇ ਕਿਹਾ, "ਮੇਰੇ ਲਈ ‘ਥਾਪੀ’ ਸਿਰਫ਼ ਇੱਕ ਫ਼ਿਲਮ ਨਹੀਂ ਹੈ, ਸਗੋਂ ਇਹ ਇੱਕ ਮਕਸਦ ਵਾਲਾ ਮਿਸ਼ਨ ਹੈ। ਇਹ ਸਿਨੇਮਾ ਤੋਂ ਕਿਤੇ ਵੱਧ ਕੇ ਕਬੱਡੀ ਦੇ ਅਸਲ ਨਾਇਕਾਂ ਨਾਲ ਜੁੜਨ, ਉਨ੍ਹਾਂ ਦੇ ਸੰਘਰਸ਼ ਨੂੰ ਸਮਝਣ ਅਤੇ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੇ ਨਾਲ ਖੜ੍ਹਨ ਦਾ ਇੱਕ ਜ਼ਰੀਆ ਹੈ।"
ਉਨ੍ਹਾਂ ਪੰਜਾਬ ਅਤੇ ਖੇਡ ਜਗਤ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਜਿਨ੍ਹਾਂ ਖਿਡਾਰੀਆਂ ਨੇ ਆਪਣੀ ਪੂਰੀ ਜ਼ਿੰਦਗੀ ਕਬੱਡੀ ਨੂੰ ਸਮਰਪਿਤ ਕਰ ਦਿੱਤੀ, ਜੇਕਰ ਉਹ ਉਨ੍ਹਾਂ ਦੀ ਜ਼ਿੰਦਗੀ ਵਿੱਚ ਥੋੜ੍ਹਾ ਜਿਹਾ ਵੀ ਬਦਲਾਅ ਲਿਆ ਸਕੇ ਤਾਂ ਇਹ ਉਨ੍ਹਾਂ ਲਈ ਬਹੁਤ ਵੱਡੀ ਪ੍ਰਾਪਤੀ ਹੋਵੇਗੀ।
ਅਮਨਪ੍ਰੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਇਹ ਤਾਂ ਮਹਿਜ਼ ਸ਼ੁਰੂਆਤ ਹੈ। ਉਹ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਹੋਰ ਅਣਗੌਲੇ ਖਿਡਾਰੀਆਂ ਦੀ ਮਦਦ, ਸਤਿਕਾਰ ਅਤੇ ਮਾਨਤਾ ਲਈ ਲਗਾਤਾਰ ਯਤਨਸ਼ੀਲ ਰਹਿਣਗੇ। ਉਨ੍ਹਾਂ ਆਖਿਆ, "ਜਿਨ੍ਹਾਂ ਲੋਕਾਂ ਨੇ ਆਪਣਾ ਜੀਵਨ ਕਬੱਡੀ ਲੇਖੇ ਲਾਇਆ ਹੈ, ਉਹ ਸਿਰਫ਼ ਤਾੜੀਆਂ ਦੇ ਹੀ ਨਹੀਂ, ਸਗੋਂ ਸਾਡੇ ਪੂਰੇ ਸਮਰਥਨ, ਸਤਿਕਾਰ ਅਤੇ ਦੇਖਭਾਲ ਦੇ ਹੱਕਦਾਰ ਹਨ।"
ਭੁੱਲਰ ਨੇ ਜਿੱਤਿਆ ਏ. ਐੱਮ. ਗ੍ਰੀਨ ਆਈ. ਜੀ. ਪੀ. ਐੱਲ. ਖਿਤਾਬ
NEXT STORY