ਰਬਾਡਾ ਨੰਬਰ ਵਨ ਟੈਸਟ ਗੇਂਦਬਾਜ਼

You Are HereSports
Wednesday, March 14, 2018-3:58 AM

ਨਵੀਂ ਦਿੱਲੀ— ਦੋ ਟੈਸਟਾਂ ਦੀ ਪਾਬੰਦੀ ਝੱਲ ਰਹੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਨੇ ਮੰਗਲਵਾਰ ਜਾਰੀ ਤਾਜ਼ਾ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਟੈਸਟ ਰੈਂਕਿੰਗ ਵਿਚ ਆਪਣਾ ਨੰਬਰ ਵਨ ਸਥਾਨ ਵਾਪਸ ਹਾਸਲ ਕਰ ਲਿਆ ਹੈ। ਦੱਖਣੀ ਅਫਰੀਕਾ ਵਿਚ ਚੱਲ ਰਹੀ ਸੀਰੀਜ਼ ਵਿਚ ਰਬਾਡਾ ਨੂੰ ਪੋਰਟ ਐਲਿਜ਼ਾਬੇਥ ਵਿਚ ਹੋਏ ਦੂਜੇ ਮੈਚ ਵਿਚ 11 ਵਿਕਟਾਂ ਲੈਣ ਤੋਂ ਬਾਅਦ ਰੈਂਕਿੰਗ 'ਚ ਇਹ ਉਛਾਲ ਮਿਲੀ ਤੇ ਉਹ ਟੈਸਟ ਗੇਂਦਬਾਜ਼ੀ ਵਿਚ ਫਿਰ ਤੋਂ ਚੋਟੀ ਦਾ ਗੇਂਦਬਾਜ਼ ਬਣ ਗਿਆ ਹੈ। ਉਸ ਦੇ ਪ੍ਰਦਰਸ਼ਨ ਦੀ ਬਦੌਲਤ ਦੱਖਣੀ ਅਫਰੀਕਾ ਨੇ ਦੂਜਾ ਮੈਚ 118 ਦੌੜਾਂ ਨਾਲ ਜਿੱਤ ਕੇ ਚਾਰ ਟੈਸਟਾਂ ਦੀ ਸੀਰੀਜ਼ 1-1 ਨਾਲ ਬਰਾਬਰ ਕੀਤੀ ਸੀ।
ਰਬਾਡਾ ਨੇ ਇਸ ਦੇ ਨਾਲ ਪਹਿਲੀ ਵਾਰ ਕਰੀਅਰ ਵਿਚ 900 ਰੈਂਕਿੰਗ ਅੰਕਾਂ ਦਾ ਅੰਕੜਾ ਵੀ ਪਾਰ ਕਰ ਲਿਆ ਹੈ। ਉਹ ਵਰਨੇਨ ਫਿਲੈਂਡਰ, ਸ਼ਾਨ ਪੋਲਕ ਤੇ ਡੇਲ ਸਟੇਨ ਤੋਂ ਬਾਅਦ ਇਹ ਕਾਮਯਾਬੀ ਹਾਸਲ ਕਰਨ ਵਾਲਾ ਦੱਖਣੀ ਅਫਰੀਕਾ ਦਾ ਚੌਥਾ ਗੇਂਦਬਾਜ਼ ਹੈ ਤੇ ਫਿਲਹਾਲ ਉਸ ਦੀ ਰੈਂਕਿੰਗ ਵਿਚ 902 ਰੇਟਿੰਗ ਅੰਕ ਹਨ ਤੇ ਦੂਜੇ ਨੰਬਰ 'ਤੇ ਮੌਜੂਦ ਇੰਗਲੈਂਡ ਦੇ ਐਂਡਰਸਨ ਤੋਂ ਉਹ 15 ਅੰਕ ਅੱਗੇ ਹੈ।
ਹਾਲਾਂਕਿ ਫਿਲਹਾਲ ਰਬਾਡਾ ਮੌਜੂਦਾ ਸੀਰੀਜ਼ ਦੇ ਦੂਜੇ ਮੈਚ ਦੌਰਾਨ ਦੋ ਵੱਖ-ਵੱਖ ਘਟਨਾਵਾਂ ਵਿਚ ਆਈ. ਸੀ. ਸੀ. ਤੋਂ ਚਾਰ ਡੀ-ਮੈਰਿਟ ਅੰਕਾਂ ਕਾਰਨ ਸੀਰੀਜ਼ ਦੇ ਬਾਕੀ ਦੋਵੇਂ ਮੈਚਾਂ ਤੋਂ ਬਾਹਰ ਹੋ ਗਿਆ ਹੈ। ਰਬਾਡਾ ਕਰੀਅਰ ਵਿਚ ਤੀਜੇ ਬੈਨ ਤੋਂ ਵੀ ਸਿਰਫ 3 ਡੀ-ਮੈਰਿਟ ਅੰਕ ਹੀ ਦੂਰ ਹੈ। ਰਬਾਡਾ ਨੇ ਕਰੀਅਰ ਦੇ 28 ਟੈਸਟਾਂ ਵਿਚ ਚਾਰ ਵਾਰ ਮੈਚ ਵਿਚ 10 ਵਿਕਟਾਂ ਹਾਸਲ ਕਰਨ ਦਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ।

Edited By

Gurdeep Singh

Gurdeep Singh is News Editor at Jagbani.

Popular News

!-- -->