ਨਵੀਂ ਦਿੱਲੀ— ਟੈਨਿਸ ਸਟਾਰ ਰਾਫੇਲ ਨਡਾਲ ਇਕ ਵਾਰ ਫਿਰ ਕੋਰਟ 'ਤੇ ਜਲਵਾ ਦਿਖਾਉਂਦੇ ਨਜ਼ਰ ਆਉਣਗੇ। ਲੰਬੇ ਸਮੇਂ ਤੋਂ ਅੱਡੀ ਦੀ ਸੱਟ ਕਾਰਨ ਟੈਨਿਸ ਤੋਂ ਦੂਰ ਚਲ ਰਹੇ ਨਡਾਲ ਅਗਲੇ ਹਫਤੇ ਤੋਂ ਪ੍ਰੈਕਟਿਸ ਸੈਸ਼ਨ 'ਚ ਹਿੱਸਾ ਲੈਣਾ ਸ਼ੁਰੂ ਕਰ ਦੇਣਗੇ।
ਦਰਅਸਲ ਨਡਾਲ ਦੇ ਅੰਕਲ ਟੋਨੀ ਨੇ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਯੂ.ਐੱਸ. ਓਪਨ ਦੇ ਸੈਮੀਫਾਈਨਲ 'ਚ ਸੱਟ ਦਾ ਸ਼ਿਕਾਰ ਹੋਣ ਦੇ ਬਾਅਦ ਨਡਾਲ ਹੁਣ ਚੰਗਾ ਮਹਿਸੂਸ ਕਰ ਰਹੇ ਹਨ। ਟੋਨੀ ਨੇ ਸਪੇਨ ਦੇ ਇਕ ਅਖ਼ਬਾਰ ਨਾਲ ਗੱਲਬਾਤ ਦੇ ਦੌਰਾਨ ਕਿਹਾ ਕਿ ਮੇਰੀ ਉਸ ਨਾਲ ਗੱਲਬਾਤ ਹੋਈ ਸੀ। ਸਾਨੂੰ ਭਰੋਸਾ ਹੈ ਕਿ ਦਸੰਬਰ ਦੇ ਪਹਿਲੇ ਹਫਤੇ ਉਹ ਆਪਣੀ ਟ੍ਰੇਨਿੰਗ ਸ਼ੁਰੂ ਕਰ ਦੇਣਗੇ। ਇਸ ਦੌਰਾਨ ਆਸਟਰੇਲੀਅਨ ਓਪਨ ਦੀ ਤਿਆਰੀ ਸ਼ੁਰੂ ਕੀਤੀ ਜਾਵੇਗੀ।
ਟੀਮ ਇੰਡੀਆ ਲਈ ਮੁਸੀਬਤ ਬਣਿਆ ਮੌਸਮ
NEXT STORY