ਲੰਡਨ : ਭਾਰਤ ਦੇ ਪੂਰਵ ਕਪਤਾਨ ਸੌਰਵ ਗਾਂਗੁਲੀ ਅਤੇ ਅਜਿੰਕਿਆ ਰਹਾਣੇ ਨੇ ਪ੍ਰਿੰਸ ਵਿਲੀਅਮ ਨਾਲ ਇੱਕ ਦੋਸਤਾਨਾ ਟੈਨਿਸ ਬਾਲ ਕ੍ਰਿਕਟ ਮੈਚ ਵਿੱਚ ਹਿੱਸਾ ਲਿਆ। ਇਸ ਮੈਚ ਦਾ ਆਯੋਜਨ ਬ੍ਰਿਟਿਸ਼ ਰਾਜਘਰਾਣੇ ਦੀ ਵਾਤਾਵਰਣ ਪਹਿਲ 'ਅਰਥਸ਼ੌਟ ਪੁਰਸਕਾਰ' (Earthshot Prize) ਸਮਾਰੋਹ ਦੇ ਪ੍ਰਚਾਰ ਲਈ ਕੀਤਾ ਗਿਆ ਸੀ, ਜੋ ਅਗਲੇ ਮਹੀਨੇ ਮੁੰਬਈ ਵਿੱਚ ਆਯੋਜਿਤ ਹੋਵੇਗਾ। ਲੰਡਨ ਵਿੱਚ ਬਕਿੰਘਮ ਪੈਲੇਸ ਦੇ ਬਾਹਰ 'ਦ ਮਾਲ' ਵਿਖੇ ਪ੍ਰਿੰਸ ਵਿਲੀਅਮ ਦੇ ਸੱਦੇ 'ਤੇ ਮੰਗਲਵਾਰ ਨੂੰ ਖੇਡੇ ਗਏ ਇਸ ਮੈਚ ਵਿੱਚ ਗਾਂਗੁਲੀ ਅਤੇ ਰਹਾਣੇ ਤੋਂ ਇਲਾਵਾ ਵੈਸਟਇੰਡੀਜ਼ ਦੇ ਸਾਬਕਾ ਦਿਗੱਜ ਬ੍ਰਾਇਨ ਲਾਰਾ ਅਤੇ ਇੰਗਲੈਂਡ ਦੇ ਜੋ ਰੂਟ ਤੇ ਹੈਰੀ ਬ੍ਰੂਕ ਨੇ ਵੀ ਸ਼ਿਰਕਤ ਕੀਤੀ।
ਹਾਲ ਹੀ ਵਿੱਚ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਵਾਲੇ 38 ਸਾਲਾ ਅਜਿੰਕਿਆ ਰਹਾਣੇ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਬਕਿੰਘਮ ਪੈਲੇਸ ਦੀ ਪਿੱਠਭੂਮੀ ਵਿੱਚ ਟੈਨਿਸ ਬਾਲ ਕ੍ਰਿਕਟ ਖੇਡਣਾ ਉਨ੍ਹਾਂ ਲਈ ਹਮੇਸ਼ਾ ਯਾਦ ਰਹਿਣ ਵਾਲਾ ਅਨੁਭਵ ਹੈ। ਉਨ੍ਹਾਂ ਨੇ ਪ੍ਰਿੰਸ ਵਿਲੀਅਮ ਅਤੇ ਖੇਡ ਜਗਤ ਦੇ ਆਪਣੇ ਸਾਥੀਆਂ—ਗਾਂਗੁਲੀ, ਬ੍ਰਾਇਨ ਲਾਰਾ, ਜੋ ਰੂਟ ਅਤੇ ਹੈਰੀ ਬ੍ਰੂਕ ਨਾਲ ਸਮਾਂ ਬਿਤਾਉਣ ਅਤੇ ਭਾਰਤ ਤੇ ਇੰਗਲੈਂਡ ਵਿੱਚ ਖੇਡੇ ਗਏ ਮੈਚਾਂ ਦੀਆਂ ਯਾਦਾਂ ਤਾਜ਼ਾ ਕਰਨ 'ਤੇ ਖੁਸ਼ੀ ਜ਼ਾਹਰ ਕੀਤੀ
ਦਿੱਲੀ ਹਾਫ਼ ਮੈਰਾਥਨ ਨੇ ਸਮਾਜਿਕ ਕਾਰਜਾਂ ਲਈ ਜੁਟਾਏ ਰਿਕਾਰਡ 8.87 ਕਰੋੜ ਰੁਪਏ
NEXT STORY