ਦੁਬਈ— ਕਬੱਡੀ ਭਾਰਤ ਵਾਂਗ ਦੁਨੀਆ ਦੀਆਂ ਪ੍ਰਮੁੱਖ ਖੇਡਾਂ 'ਚ ਆਪਣਾ ਖਾਸ ਸਥਾਨ ਰਖਦੀ ਹੈ। ਕਬੱਡੀ ਦੇ ਕਈ ਸਥਾਨਕ, ਕੌਮੀ ਅਤੇ ਕੌਮਾਂਤਰੀ ਮੈਚ ਕਰਾਏ ਜਾਂਦੇ ਹਨ। ਇਸੇ ਲੜੀ 'ਚ ਸ਼ੁੱਕਰਵਾਰ ਤੋਂ ਇੱਥੇ ਸ਼ੁਰੂ ਹੋ ਰਹੇ 6 ਦੇਸ਼ਾਂ ਦੇ ਪਹਿਲੇ ਕਬੱਡੀ ਮਾਸਟਰਸ 'ਚ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਮੁੱਖ ਮਹਿਮਾਨ ਹੋਣਗੇ।
ਇਕ ਅਧਿਕਾਰੀ ਨੇ ਦੱਸਿਆ, ''ਕਰਨਲ ਰਾਠੌੜ ਇਸ ਟੂਰਨਾਮੈਂਟ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਆਉਣਗੇ। ਭਾਰਤ ਨੂੰ ਪਾਕਿਸਤਾਨ ਅਤੇ ਕੀਨੀਆ ਦੇ ਨਾਲ ਗਰੁੱਪ ਏ 'ਚ ਰਖਿਆ ਗਿਆ ਹੈ ਜਦਕਿ ਗਰੁੱਪ ਬੀ 'ਚ ਈਰਾਨ, ਕੋਰੀਆ ਅਤੇ ਅਰਜਨਟੀਨਾ ਦੀਆਂ ਟੀਮਾਂ ਹਨ।
ਕੋਸਟਾ ਰਿਕਾ ਵਿਰੁੱਧ ਨੇਮਾਰ 'ਤੇ ਰਹਿਣਗੀਆਂ ਨਜ਼ਰਾਂ
NEXT STORY