ਦੁਬਈ— ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੇਂਡੂ ਖੇਡ ਕਬੱਡੀ ਹਰ ਲਿਹਾਜ਼ ਨਾਲ ਓਲੰਪਿਕ ਖੇਡ ਬਣਨ 'ਚ ਸਮਰਥ ਹੈ। ਕਬੱਡੀ ਮਾਸਟਰਸ ਦੁਬਈ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕਰਦੇ ਹੋਏ ਰਾਠੌੜ ਨੇ ਕਿਹਾ, ''ਉਮੀਦ ਹੈ ਕਬੱਡੀ ਛੇਤੀ ਹੀ ਇਕ ਸੰਸਾਰਕ ਖੇਡ ਬਣ ਜਾਵੇਗੀ ਅਤੇ ਅਸੀਂ ਛੇਤੀ ਹੀ ਇਸ ਨੂੰ ਓਲੰਪਿਕ ਖੇਡ ਦੇ ਮਜ਼ਬੂਤ ਦਾਅਵੇਦਾਰਾਂ ਦੇ ਰੂਪ 'ਚ ਉਭਰਦਾ ਹੋਇਆ ਦੇਖਾਂਗੇ।''
9 ਦਿਨਾਂ ਤੱਕ ਚੱਲਣ ਵਾਲੇ ਟੂਰਨਾਮੈਂਟ 'ਚ 6 ਦੇਸ਼ ਦੇਸ਼ ਹਿੱਸਾ ਲੈਣਗੇ ਜਿਸ 'ਚ ਫੁੱਟਬਾਲ ਕ੍ਰੇਜ਼ੀ ਲੈਟਿਨ ਅਮਰੀਕੀ ਦੇਸ਼ ਅਰਜਨਟੀਨਾ ਵੀ ਖੇਡ ਰਿਹਾ ਹੈ ਜੋ ਅਹਿਮਦਾਬਾਦ 'ਚ 2016 ਵਿਸ਼ਵ ਕੱਪ ਖੇਡਣ ਦੇ ਬਾਅਦ ਕੌਮਾਂਤਰੀ ਪੱਧਰ 'ਤੇ ਦੂਜੀ ਵਾਰ ਇਸ ਖੇਡ 'ਚ ਸ਼ਿਰਕਤ ਕਰ ਰਿਹਾ ਹੈ। ਕੀਨੀਆਈ ਟੀਮ ਵੀ ਇੱਥੇ ਕੌਮਾਂਤਰੀ ਪੱਧਰ 'ਤੇ ਡੈਬਿਊ ਕਰ ਰਹੀ ਹੈ। ਸਾਲ 2004 ਓਲੰਪਿਕ ਚਾਂਦੀ ਤਮਗਾ ਜੇਤੂ ਰਾਠੌੜ ਨੇ ਕਿਹਾ, ''ਕਬੱਡੀ ਓਲੰਪਿਕ ਖੇਡ ਬਣਨ 'ਚ ਸਮਰਥ ਹੈ। ਉਮੀਦ ਹੈ ਕਿ ਜਦੋਂ ਕਬੱਡੀ ਓਲੰਪਿਕ 'ਚ ਆਵੇਗੀ ਤਾਂ ਅਸੀਂ ਇਸ 'ਚ ਪਹਿਲਾ ਤਮਗਾ ਜਿੱਤਾਂਗੇ।''
ਸੁਪਰ ਮਾਡਲ ਇਜਾਬੇਲ ਗੌਲਾਰਟ ਆਈ ਬ੍ਰਾਜ਼ੀਲ ਟੀਮ ਦੇ ਸਮਰਥਨ 'ਚ
NEXT STORY