ਪਟਿਆਲਾ (ਪ੍ਰਤਿਭਾ)- ਸੱਜੇ ਹੱਥ ਦੇ ਸਪਿਨਰ ਵਿਨੇ ਚੌਧਰੀ ਦੀ ਸ਼ਾਨਦਾਰ ਗੇਂਦਬਾਜ਼ੀ (6/54) ਨਾਲ ਪੰਜਾਬ ਨੇ ਰਣਜੀ ਟਰਾਫੀ ਮੈਚ ਵਿਚ ਬੰਗਾਲ ਨੂੰ 138 'ਤੇ ਆਊਟ ਕਰ ਦਿੱਤਾ। ਧਰੁਵ ਪਾਂਡਵ ਸਟੇਡੀਅਮ ਵਿਚ ਖੇਡੇ ਜਾ ਰਹੇ ਮੈਚ ਦੇ ਪਹਿਲੇ ਦਿਨ ਬੰਗਾਲ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਟੀਮ ਵਲੋਂ ਮਨੋਜ ਤਿਵਾੜੀ ਨੇ ਅਜੇਤੂ 73 ਦੌੜਾਂ ਬਣਾਈਆਂ। ਉਥੇ ਹੀ ਜਵਾਬੀ ਪਾਰੀ ਵਿਚ ਪੰਜਾਬ ਨੇ ਦਿਨ ਦੀ ਖੇਡ ਖਤਮ ਹੋਣ ਤੱਕ 93 ਦੌੜਾਂ ਬਣਾ ਕੇ 3 ਵਿਕਟਾਂ ਗੁਆ ਦਿੱਤੀਆਂ ਹਨ।
ਸਚਿਨ ਦੀਆਂ ਪਸਲੀਆਂ ਨੂੰ ਜਾਣ-ਬੁੱਝ ਨਿਸ਼ਾਨਾ ਬਣਾਉਣ 'ਤੇ ਅਲਿਸਾ ਨੇ ਤੋੜੀ ਚੁੱਪੀ
NEXT STORY