ਮੈਡ੍ਰਿਡ— ਰੀਆਲ ਮੈਡ੍ਰਿਡ ਨੇ ਲਾ ਲੀਗਾ ਫੁੱਟਬਾਲ ਟੂਰਨਾਮੈਂਟ 'ਚ ਐਟਲੈਟਿਕੋ ਮੈਡ੍ਰਿਡ ਨਾਲ ਗੋਲ ਰਹਿਤ ਡਰਾਅ ਖੇਡਿਆ ਜਿਸ ਨਾਲ ਉਹ ਸਕੋਰ ਬੋਰਡ 'ਚ ਫਿਰ ਤੋਂ ਚੋਟੀ 'ਤੇ ਪਹੁੰਚ ਗਿਆ। ਇਸ ਡਰਾਅ ਨਾਲ ਰੀਆਲ ਮੈਡ੍ਰਿਡ ਦੇ 15 ਅੰਕ ਹੋ ਗਏ ਅਤੇ ਉਹ ਗ੍ਰੇਨਾਡਾ 'ਤੇ ਮਾਮੂਲੀ ਬੜ੍ਹਤ ਬਣਾਏ ਹੈ ਜਦਕਿ ਚੌਥੇ ਸਥਾਨ 'ਤੇ ਕਾਬਜ ਬਾਰਸੀਲੋਨਾ ਤੋਂ ਦੋ ਅੰਕ ਅੱਗੇ ਹਨ।
ਗ੍ਰੇਨਾਡਾਲ ਨੇ ਲੇਗਾਨੇਸ 'ਤੇ 1-0 ਦੀ ਜਿੱਤ ਦਰਜ ਕੀਤੀ ਜਿਸ ਨਾਲ ਉਸ ਦੇ 14 ਅੰਕ ਹੋ ਗਏ ਅਤੇ ਉਹ ਦੂਜੇ ਸਥਾਨ 'ਤੇ ਪਹੁੰਚ ਗਿਆ। ਐਟਲੈਟਿਕੋ ਮੈਡ੍ਰਿਡ ਦੇ ਵੀ 14 ਅੰਕ ਹਨ ਪਰ ਤੀਜੇ ਨੰਬਰ 'ਤੇ ਹੈ। ਬਾਰਸੀਲੋਨਾ ਨੇ ਲੁਈ ਸੁਆਰੇਜ ਦੇ 41ਵੇਂ ਮਿੰਟ ਅਤੇ ਜੂਨੀਅਰ ਕਿਰਪੀ ਦੇ 49ਵੇਂ ਮਿੰਟ 'ਚ ਕੀਤੇ ਗਏ ਗੋਲ ਨਾਲ ਗੇਟਾਫੇ ਸੀ.ਐੱਫ. ਨੂੰ 2-0 ਨਾਲ ਹਰਾਇਆ।
ਉਮੀਦਾਂ ਦਾ ਭਾਰ ਤੁਹਾਨੂੰ ਨਰਵਸ ਕਰ ਸਕਦੈ : ਮੈਰੀਕਾਮ
NEXT STORY