ਨਵੀਂ ਦਿੱਲੀ– 2 ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਦਾ ਮੰਨਣਾ ਹੈ ਕਿ ਰਿਕਵਰੀ ਖਿਡਾਰੀ ਦੇ ਪ੍ਰਦਰਸ਼ਨ ਦਾ ਅਹਿਮ ਹਿੱਸਾ ਹੈ ਤੇ ਨੀਂਦ, ਦਿਲ ਦੀ ਧੜਕਣ ਦੀ ਪਰਿਵਰਤਨਸ਼ੀਲਤਾ (ਐੱਚ. ਆਰ. ਵੀ.) ਤੇ ਮਾਨਸਿਕ ਪ੍ਰਦਰਸ਼ਨ ਤੋਂ ਖਿਡਾਰੀਆਂ ਨੂੰ ਆਪਣੇ ਸਰੀਰ ਨੂੰ ਬਿਹਤਰ ਸਮਝਣ ’ਚ ਮਦਦ ਮਿਲਦੀ ਹੈ। ਹਾਇਲੋ ਓਪਨ ਜਿੱਤ ਕੇ ਵਿਸ਼ਵ ਰੈਂਕਿੰਗ ’ਚ ਚੋਟੀ ਦੇ 6 ’ਚ ਪਹੁੰਚੀ ਸਿੰਧੂ ਭਾਰਤੀ ਕ੍ਰਿਕਟ ਕਪਤਾਨ ਸ਼ੁਭਮਨ ਗਿੱਲ ਵੱਲੋਂ ‘ਟੈਂਪਲ’ ਉਪਕਰਨ ਦੀ ਵਰਤੋਂ ’ਤੇ ਬੋਲ ਰਹੀ ਸੀ। ਉਹ ਵੀ ਕੁਝ ਸਮੇਂ ਤੋਂ ਇਸ ਦੀ ਵਰਤੋਂ ਕਰ ਰਹੀ ਹੈ।
ਇਹ ਪੁੱਛਣ ’ਤੇ ਕਿ ਉਹ ਗਿੱਲ ਨੂੰ ਆਪਣੇ ਪ੍ਰਦਰਸ਼ਨ ’ਚ ਸੁਧਾਰ ਲਈ ਇਸ ਉਪਕਰਨ ਤੋਂ ਡਾਟਾ ਟ੍ਰੈਕ ਕਰਨ ਨੂੰ ਲੈ ਕੇ ਕੀ ਸਲਾਹ ਦੇਣਾ ਚਾਹੇਗੀ, ਸਿੰਧੂ ਨੇ ਕਿਹਾ, ‘‘ਮੈਨੂੰ ਯਕੀਨ ਹੈ ਕਿ ਉਸ ਨੂੰ ਆਪਣੀਆਂ ਕੁਝ ਚੀਜ਼ਾਂ ’ਤੇ ਧਿਆਨ ਦੇਣਾ ਹੁੰਦਾ ਹੋਵੇਗਾ ਕਿਉਂਕਿ ਉਸ ਦੀ ਖੇਡ ’ਚ ਰਿਕਵਰੀ ਇਕ ਬਹੁਤ ਅਹਿਮ ਪਹਿਲੂ ਹੈ ਜਿਸ ਦਾ ਹਰ ਕਿਸੇ ਨੂੰ ਧਿਆਨ ਰੱਖਣਾ ਚਾਹੀਦਾ ਹੈ।’’ ਉਸ ਨੇ ਕਿਹਾ, ‘‘ਜਦੋਂ ਤੁਸੀਂ ਡਾਟਾ ਦੇਖਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡੇ ਸਰੀਰ ਦੀ ਸਥਿਤੀ ਕੀ ਹੈ, ਰਿਕਵਰੀ ਕਿਸ ਤਰ੍ਹਾਂ ਦੀ ਹੋ ਰਹੀ ਹੈ ਜਾਂ ਨੀਂਦ ਕਿਸ ਤਰ੍ਹਾਂ ਦੀ ਆ ਰਹੀ ਹੈ। ਇਹ ਹਰ ਵਿਅਕਤੀ ’ਤੇ ਨਿਰਭਰ ਕਰਦਾ ਹੈ। ਮੈਨੂੰ ਲੱਗਦਾ ਹੈ ਕਿ ਇਕ ਐਥਲੀਟ ਲਈ ਰਿਕਵਰੀ ਸਭ ਤੋਂ ਮਹੱਤਵਪੂਰਨ ਚੀਜ਼ ਹੈ।’’
ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨਾਲ ਗੱਲਬਾਤ ਦੇ ਬਾਰੇ ’ਚ ਸਿੰਧੂ ਨੇ ਕਿਹਾ ਕਿ ਜਦੋਂ ਉਹ ਖਰਾਬ ਦੌਰ ਤੋਂ ਲੰਘ ਰਹੀ ਸੀ ਤਾਂ ਕੋਹਲੀ ਦੀ ਸਲਾਹ ਨੇ ਉਸ ਦੀ ਕਾਫੀ ਮਦਦ ਕੀਤੀ। ਉਸ ਨੇ ਕਿਹਾ, ‘‘ਮੈਂ ਵਿਰਾਟ ਨਾਲ ਗੱਲ ਕੀਤੀ ਤੇ ਉਹ ਸ਼ਾਨਦਾਰ ਇਨਸਾਨ ਹੈ। ਉਸ ਦੀਆਂ ਗੱਲਾਂ ਤੋਂ ਮੈਨੂੰ ਕਾਫੀ ਪ੍ਰੇਰਣਾ ਮਿਲੀ। ਜਦੋਂ ਮੈਂ ਖਰਾਬ ਦੌਰ ਤੋਂ ਗੁਜ਼ਰ ਰਹੀ ਸੀ ਤਾਂ ਉਸ ਨੇ ਦੱਸਿਆ ਕਿ ਕਿਵੇਂ ਮਨੋਬਲ ਬਣਾਈ ਰੱਖਣਾ ਹੈ। ਮੈਨੂੰ ਕੀ ਕਰਨਾ ਚਾਹੀਦਾ ਹੈ ਤੇ ਇਸ ਤੋਂ ਮੈਨੂੰ ਕਾਫੀ ਮਦਦ ਮਿਲੀ।’’
ਉਸ ਨੇ ਸਾਬਕਾ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨਾਲ ਗੱਲਬਾਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੂਜੀਆਂ ਖੇਡਾਂ ਦੇ ਖਿਡਾਰੀਆਂ ਨਾਲ ਗੱਲਬਾਤ ਤੋਂ ਕਾਫੀ ਸਿੱਖਣ ਨੂੰ ਮਿਲਦਾ ਹੈ, ਮਿਸਾਲ ਵਜੋਂ ਉਹ ਸਫਲਤਾ ਤੇ ਅਸਫਲਤਾ ਨਾਲ ਕਿਵੇਂ ਨਜਿੱਠਦੇ ਹਨ।
ਸਾਨੀਆ ਮਿਰਜ਼ਾ ਤੋਂ ਬਾਅਦ ਮਾਇਆ ਦਾ ਕਮਾਲ, 17 ਸਾਲ ਦੀ ਉਮਰ 'ਚ WTA ਕੁਆਰਟਰ ਫਾਈਨਲ 'ਚ ਬਣਾਈ ਜਗ੍ਹਾ
NEXT STORY