ਰੀਓ ਡੀ ਜੇਨੇਰੀਓ— ਬ੍ਰਾਜ਼ੀਲ ’ਚ ਕੋਵਿਡ-19 ਦੇ ਮਾਮਲਿਆਂ ’ਚ ਵਾਧੇ ਨੂੰ ਦੇਖਦੇ ਹੋਏ ਇਸ ਸਾਲ ਹੋਣ ਵਾਲੇ ਰੀਓ ਓਪਨ ਟੈਨਿਸ ਟੂਰਨਾਾਮੈਂਟ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਏ. ਟੀ. ਪੀ. ਟੂਰਨਾਮੈਂਟ ਫ਼ਰਵਰੀ ’ਚ ਹੋਣਾ ਸੀ ਪਰ ਇਸ ਨੂੰ ਮੁਤਲਵੀ ਕਰ ਦਿੱਤਾ ਗਿਆ ਸੀ ਪਰ ਹੁਣ ਆਯੋਜਕਾਂ ਨੇ ਕਿਹਾ ਕਿ ਮਹਾਮਾਰੀ ਕਾਰਨ ਬਣੀ ਬੇਯਕੀਨੀ ਨੂੰ ਦੇਖਦੇ ਹੋਏ ਇਸ ਦਾ ਦੁਬਾਰਾ ਪ੍ਰੋਗਰਾਮ ਤਿਆਰ ਨਹੀਂ ਕੀਤਾ ਜਾ ਸਕਦਾ ਹੈ।
ਇਹ ਵੀ ਪੜੋ੍ਹੋ : ਟੀ ਨਟਰਾਜਨ ਤੋਂ ਬਾਅਦ ਸ਼ਰਦੁਲ ਠਾਕੁਰ ਨੂੰ ਵੀ ਮਿਲਿਆ ਤੋਹਫ਼ਾ, ਆਨੰਦ ਮਹਿੰਦਰਾ ਨੇ ਨਿਭਾਇਆ ਆਪਣਾ ਵਾਅਦਾ
ਟੂਰਨਾਮੈਂਟ ਦੇ ਨਿਰਦੇਸ਼ਕ ਲੁਈਜ਼ ਕਾਰਵਾਲ੍ਹੋ ਨੇ ਕਿਹਾ, ‘‘ਅਸੀ 2021 ਦੇ ਟੂਰਨਾਮੈਂਟ ਦੇ ਆਯੋਜਨ ਲਈ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਪਰ ਬਦਕਿਸਮਤੀ ਨਾਲ ਇਹ ਸੰਭਵ ਨਹੀਂ ਹੈ।’’ ਆਯੋਜਕਾਂ ਨੇ ਕਿਹਾ ਕਿ ਅਗਲੇ ਸਾਲ ਦਾ ਟੂਰਨਾਮੈਂਟ ਫ਼ਰਵਰੀ ’ਚ ਹੀ ਖੇਡਿਆ ਜਾਵੇਗਾ।
ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਫ਼ੌਜ ਦਾ ਇਹ ਖਿਡਾਰੀ ਕਸ਼ਮੀਰ ਤੋਂ ਕੰਨਿਆਕੁਮਾਰੀ ਦੀ 4000 ਕਿਲੋਮੀਟਰ ਦੀ ਦੂਰੀ ਦੌੜ ਕੇ ਕਰੇਗਾ ਤੈਅ
NEXT STORY