ਸਪੋਰਟਸ ਡੈਸਕ— ਆਈ. ਪੀ. ਐੱਲ. ਸੀਜ਼ਨ 12 ਦੇ 40ਵੇਂ ਮੈਚ 'ਚ ਰਿਸ਼ਭ ਪੰਤ ਨੇ ਆਪਣੀ ਤੂਫਾਨੀ ਪਾਰੀ ਦੀ ਬਦੌਲਤ ਕਾਫੀ ਰੰਗ ਜਮਾਇਆ। ਰਾਜਸਥਾਨ ਰਾਇਲਜ਼ ਦੇ ਖਿਲਾਫ ਇਸ ਮੈਚ 'ਚ ਦਿੱਲੀ ਦੇ ਵੱਲੋਂ ਸ਼ਿਖਰ ਧਵਨ 'ਤੇ ਰਿਸ਼ਭ ਪੰਤ ਨੇ ਧਮਾਕੇਦਾਰ ਪਾਰੀ ਖੇਡੀ। ਹਾਲਾਂਕਿ ਸ਼ਿਖਰ ਧਵਨ ਅਰਧ ਸੈਂਕੜਾ ਪੂਰਾ ਕਰਦੇ ਹੀ ਆਊਟ ਹੋ ਗਏ। ਉਨ੍ਹਾਂ ਨੇ 27 ਗੇਂਦ 'ਚ 54 ਦੌੜਾਂ ਦੀ ਪਾਰੀ ਖੇਡੀ। ਜਦ ਕਿ ਰਿਸ਼ਭ ਪੰਤ ਨੇ ਬਿਹਤਰੀਨ 78 ਦੌੜਾਂ ਦੀ ਪਾਰੀ ਖੇਡੀ ਤੇ ਟੀਮ ਨੂੰ ਜਿੱਤ ਵੀ ਦਵਾਈ। ਇਸ ਦੌਰਾਨ ਪੰਤ ਨੇ ਮੈਦਾਨ ਦੇ ਹਰ ਕੋਨੇ 'ਚ ਸ਼ਾਟ ਲਗਾਏ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਡਿੱਗ ਕੇ ਪੁੱਲ ਸ਼ਾਟ ਮਾਰਦੇ ਨਜ਼ਰ ਆ ਰਹੇ ਹਨ।
ਦਰਅਸਲ 14.2 ਓਵਰ ਦੇ ਦੌਰਾਨ ਜੈ ਦੇਵ ਉਨਾਦਕਟ ਦੀ ਗੇਂਦ 'ਤੇ ਪੰਤ ਨੇ ਡਿੱਗ ਕੇ ਸ਼ਾਟ ਲਗਾਇਆ ਤੇ ਗੇਂਦ ਥਰਡ ਮੈਨ ਦੀ ਦਿਸ਼ਾ ਵਲ ਚਾਰ ਦੌੜਾਂ ਲਈ ਬਾਊਂਡਰੀ ਤੋਂ ਬਾਹਰ ਚੱਲੀ ਗਈ। ਉਛਾਲ ਭਰੀ ਇਸ ਗੇਂਦ 'ਤੇ ਪੰਤ ਹਲਕਾ ਜਿਹਾ ਅੱਗੇ ਆ ਕੇ ਫਰੰਟਫੁੱਟ 'ਤੇ ਸ਼ਾਟ ਲਗਾਇਆ ਤੇ ਉਹ ਹਲਕਾ ਜਿਹਾ ਡਿਸਬੈਲੇਂਸ ਹੋਏ ਤੇ ਜ਼ਮੀਨ 'ਤੇ ਡਿੱਗ ਪਏ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ।
IPL Flash Back : ਜਦੋਂ ਗੇਲ ਨੇ ਛੱਕਿਆਂ ਦੀ ਹਨੇਰੀ ਲਿਆਕੇ ਇਕੱਲੇ ਹੀ ਬਣਾਈਆਂ 175 ਦੌੜਾਂ
NEXT STORY