ਸਪੋਰਟਸ ਡੈਸਕ— ਵਰਲਡ ਕੱਪ ਟੀਮ 'ਚ ਜਗ੍ਹਾ ਨਾ ਮਿਲਣ ਦੇ ਬਾਅਦ ਰਿਸ਼ਭ ਪੰਤ ਨੇ ਚੋਣਕਰਤਾਵਾਂ ਨੂੰ ਬੱਲੇ ਨਾਲ ਜਵਾਬ ਦਿੱਤਾ। ਰਾਜਸਥਾਨ ਰਾਇਲਜ਼ ਦੇ ਖਿਲਾਫ ਖੇਡਦੇ ਹੋਏ ਪੰਤ ਨੇ 36 ਗੇਂਦਾਂ 'ਚ ਸ਼ਾਨਦਾਰ 78 ਦੌੜਾਂ ਬਣਾਈਆਂ। ਰਿਸ਼ਭ ਪੰਤ ਨੇ ਬੱਲੇ ਨਾਲ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ 6 ਚੌਕੇ ਅਤੇ ਚਾਰ ਛੱਕੇ ਜੜੇ।
ਇਸ ਤੂਫਾਨੀ ਪਾਰੀ ਦੀ ਬਦੌਲਤ ਦਿੱਲੀ ਨੇ 191 ਦੌੜਾਂ ਦਾ ਪਿੱਛਾ ਕਰਦੇ ਹੋਏ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। ਰਿਸ਼ਭ ਪੰਤ ਨੇ ਇਸ ਸ਼ਾਨਦਾਰ ਪਾਰੀ ਦੇ ਬਾਅਦ ਕਿਹਾ ਕਿ ਬੱਲੇਬਾਜ਼ੀ ਦੇ ਦੌਰਾਨ ਉਨ੍ਹਾਂ ਦੇ ਦਿਮਾਗ਼ 'ਚ ਵਿਸ਼ਵ ਕੱਪ ਟੀਮ ਦੀ ਚੋਣ ਦੀ ਗੱਲ ਚਲ ਰਹੀ ਸੀ। ਜ਼ਿਕਰਯੋਗ ਹੈ ਕਿ ਵਿਸ਼ਵ ਕੱਪ ਟੀਮ ਨੂੰ ਲੈ ਕੇ ਪੰਤ ਦੇ ਨਾਂ ਦੀ ਚਰਚਾ ਸੀ, ਪਰ ਉਸ ਦੀ ਜਗ੍ਹਾ ਦਿਨੇਸ਼ ਕਾਰਤਿਕ ਨੂੰ ਤਰਜੀਹ ਦਿੱਤੀ ਗਈ।
ਅੰਡਰ 17 ਮਹਿਲਾ ਵਿਸ਼ਵ ਕੱਪ ਭਾਰਤ ਲਈ ਸ਼ਾਨਦਾਰ ਮੌਕਾ : ਐਮਬ੍ਰੋਸ
NEXT STORY