ਨਵੀਂ ਦਿੱਲੀ : ਦਿੱਲੀ ਕੈਪੀਟਲਜ਼ ਦੇ ਨਵੇਂ ਨਿਯੁਕਤ ਮੁੱਖ ਕੋਚ ਸੌਰਵ ਗਾਂਗੁਲੀ ਨੇ ਵਿਸ਼ਵਾਸ ਪ੍ਰਗਟਾਇਆ ਹੈ ਕਿ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਟੀਮ ਦੇ ਮੱਧਕ੍ਰਮ ਵਿੱਚ ਪੂਰੀ ਤਰ੍ਹਾਂ ਫਿੱਟ ਬੈਠਦੇ ਹਨ ਅਤੇ ਆਗਾਮੀ ਆਈ.ਪੀ.ਐੱਲ. ਸੀਜ਼ਨ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਵਿੱਚ ਸਫ਼ਲ ਰਹਿਣਗੇ। ਪੰਤ ਨੇ ਦਿੱਲੀ ਕੈਪੀਟਲਜ਼ ਲਈ 111 ਮੈਚ ਖੇਡ ਕੇ 3,284 ਦੌੜਾਂ ਬਣਾਉਣ ਤੋਂ ਇਲਾਵਾ ਟੀਮ ਦੀ ਕਪਤਾਨੀ ਵੀ ਕੀਤੀ ਸੀ, ਜਿਸ ਤੋਂ ਬਾਅਦ ਉਹ 2025 ਵਿੱਚ ਲਖਨਊ ਸੁਪਰ ਜਾਇੰਟਸ ਨਾਲ ਜੁੜ ਗਏ ਸਨ। ਲਖਨਊ ਨਾਲ ਉਮੀਦ ਮੁਤਾਬਕ ਕਾਰਜਕਾਲ ਨਾ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਕੁਲਦੀਪ ਯਾਦਵ ਨਾਲ ਅਦਲਾ-ਬਦਲੀ (ਟ੍ਰੇਡ) ਰਾਹੀਂ ਮੁੜ ਆਪਣੀ ਪੁਰਾਣੀ ਟੀਮ ਦਿੱਲੀ ਕੈਪੀਟਲਜ਼ ਵਿੱਚ ਵਾਪਸ ਲਿਆਂਦਾ ਗਿਆ ਹੈ। ਗਾਂਗੁਲੀ ਅਨੁਸਾਰ ਟੀਮ ਨੂੰ ਮੱਧਕ੍ਰਮ ਦੇ ਬੱਲੇਬਾਜ਼ ਦੀ ਲੋੜ ਸੀ ਅਤੇ ਪੰਤ ਇਸ ਲਈ ਬਿਲਕੁਲ ਢੁਕਵੇਂ ਹ। ਉਨ੍ਹਾਂ ਉਮੀਦ ਜਤਾਈ ਕਿ ਪੰਤ ਅਰੁਣ ਜੇਤਲੀ ਸਟੇਡੀਅਮ (ਫ਼ਿਰੋਜ਼ਸ਼ਾਹ ਕੋਟਲਾ) ਵਿਖੇ ਖੇਡਦਿਆਂ ਮੁੜ ਆਪਣੀ ਸਰਵੋਤਮ ਫਾਰਮ ਹਾਸਲ ਕਰਨਗੇ, ਕਿਉਂਕਿ 2022 ਵਿੱਚ ਹੋਏ ਭਿਆਨਕ ਸੜਕ ਹਾਦਸੇ ਤੋਂ ਬਾਅਦ ਉਹ ਖ਼ਰਾਬ ਫਾਰਮ ਅਤੇ ਸੱਟਾਂ ਨਾਲ ਜੂਝਦੇ ਰਹੇ ਹਨ।
ਕੋਚ ਵਜੋਂ ਗਾਂਗੁਲੀ ਦੀ ਭੂਮਿਕਾ ਅਤੇ ਟੀਮ ਦਾ ਟੀਚਾ
ਸੌਰਵ ਗਾਂਗੁਲੀ ਲਈ ਵੀ ਦਿੱਲੀ ਕੈਪੀਟਲਜ਼ ਨਾਲ ਜੁੜਨਾ ਇੱਕ ਤਰ੍ਹਾਂ ਨਾਲ ਵਾਪਸੀ ਵਰਗਾ ਹੈ, ਜੋ 2019 ਤੋਂ ਸਲਾਹਕਾਰ ਅਤੇ ਕ੍ਰਿਕਟ ਡਾਇਰੈਕਟਰ ਵਜੋਂ ਟੀਮ ਨਾਲ ਜੁੜੇ ਰਹੇ ਹਨ ਅਤੇ ਦੱਖਣੀ ਅਫ਼ਰੀਕੀ ਟੀਮ ਪ੍ਰਿਟੋਰੀਆ ਕੈਪੀਟਲਜ਼ ਨਾਲ ਕੋਚਿੰਗ ਦੀ ਸ਼ੁਰੂਆਤ ਕਰਨ ਤੋਂ ਬਾਅਦ ਹੁਣ ਦਿੱਲੀ ਦੇ ਮੁੱਖ ਕੋਚ ਬਣੇ ਹਨ। ਕੋਚਿੰਗ ਭੂਮਿਕਾ ਬਾਰੇ ਗੱਲ ਕਰਦਿਆਂ ਗਾਂਗੁਲੀ ਨੇ ਕਿਹਾ ਕਿ ਖਿਡਾਰੀਆਂ ਤੋਂ ਸਰਵੋਤਮ ਪ੍ਰਦਰਸ਼ਨ ਕਰਵਾਉਣ ਲਈ ਸ਼ਾਂਤ ਰਹਿਣਾ ਅਤੇ ਉਨ੍ਹਾਂ ਦੀਆਂ ਲੋੜਾਂ ਨੂੰ ਸਮਝਣਾ ਜ਼ਰੂਰੀ ਹੁੰਦਾ ਹੈ। ਪਿਛਲੇ ਸੀਜ਼ਨ ਵਿੱਚ ਛੇਵੇਂ ਸਥਾਨ 'ਤੇ ਰਹਿਣ ਵਾਲੀ ਦਿੱਲੀ ਕੈਪੀਟਲਜ਼ ਨੂੰ ਪਲੇਆਫ਼ ਵਿੱਚ ਪਹੁੰਚਾਉਣਾ ਉਨ੍ਹਾਂ ਦੀ ਪ੍ਰਮੁੱਖ ਪ੍ਰਾਥਮਿਕਤਾ ਹੈ, ਕਿਉਂਕਿ ਟੀਮ ਸਿਰਫ਼ ਇੱਕ ਵਾਰ 2020 ਵਿੱਚ ਆਈ.ਪੀ.ਐੱਲ. ਦੇ ਫਾਈਨਲ ਵਿੱਚ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਲੋਕੇਸ਼ ਰਾਹੁਲ, ਅਕਸ਼ਰ ਪਟੇਲ, ਰਿਸ਼ਭ ਪੰਤ, ਮਿਚੇਲ ਸਟਾਰਕ, ਲੁੰਗੀ ਐੱ
ਭੁਵਨੇਸ਼ਵਰ ਕੁਮਾਰ ਦੀ ਵਾਪਸੀ ਤੋਂ ਹੋਰਾਂ ਨੂੰ ਮਿਲੇਗੀ ਪ੍ਰੇਰਣਾ: ਕਪਿਲ ਦੇਵ
NEXT STORY