ਬਾਸੇਲ— ਬੈਡਮਿੰਟਨ ਵਿਸ਼ਵ ਦੀਆਂ ਪ੍ਰਮੁੱਖ ਖੇਡਾਂ 'ਚ ਆਪਣਾ ਖਾਸ ਸਥਾਨ ਰਖਦਾ ਹੈ। ਬੈਡਮਿੰਟਨ ਦੀ ਅਕਸਰ ਕੌਮੀ ਅਤੇ ਕੌਮਾਂਤਰੀ ਮੁਕਾਬਲੇ ਕਰਾਏ ਜਾਂਦੇ ਹਨ। ਇਸੇ ਲੜੀ 'ਚ ਭਾਰਤ ਦੀ ਰੀਆ ਮੁਖਰਜੀ ਸਵਿਸ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਚੀਨ ਦੀ ਚੋਟੀ ਦਾ ਦਰਜਾ ਪ੍ਰਾਪਤ ਚੇਨ ਯੁਫੇਈ ਤੋਂ ਹਾਰ ਕੇ ਬਾਹਰ ਹੋ ਗਈ। ਗੈਰ ਦਰਜਾ ਪ੍ਰਾਪਤ ਮੁਖਰਜੀ ਨੂੰ ਸਿਰਫ 25 ਮਿੰਟ ਦੇ ਅੰਦਰ 10-21, 8-21 ਨਾਲ ਹਾਰ ਝਲਣੀ ਪਈ। ਭਾਰਤ ਦੀ ਮਿਕਸਡ ਡਬਲਜ਼ ਟੀਮ 'ਚ ਅਰਜੁਨ ਐੱਮ. ਆਰ. ਅਤੇ ਕੇ. ਮਨੀਸ਼ਾ ਵੀ ਕੁਆਰਟਰ ਫਾਈਨਲ 'ਚ ਡੈਨਮਾਰਕ ਦੀ ਮਥੀਆਸ ਬੇ. ਐੱਸ. ਅਤੇ ਰਿੱਕੀ ਸੋਬ ਤੋਂ 19-21, 16-21 ਨਾਲ ਹਾਰ ਗਈ।
ਮੁਰਤਾਗ ਦਾ ਅਰਧ ਸੈਂਕੜਾ, ਆਇਰਲੈਂਡ ਨੇ ਬਣਾਈਆਂ 172 ਦੌੜਾਂ
NEXT STORY