ਸਿਨਸਿਨਾਟੀ— ਰੋਜਰ ਫੈਡਰਰ ਨੇ ਅਮਰੀਕੀ ਓਪਨ ਦੀਆਂ ਤਿਆਰੀਆਂ ਦੀ ਸ਼ੁਰੂਆਤ ਏ.ਟੀ.ਪੀ. ਸਿਨਸਿਨਾਟੀ ਮਾਸਟਰਸ ਦੇ ਪਹਿਲੇ ਦੌਰ 'ਚ ਆਸਾਨ ਜਿੱਤ ਦੇ ਨਾਲ ਕੀਤੀ। ਸਾਲ 2015 ਤੋਂ ਬਾਅਦ ਪਹਿਲੀ ਵਾਰ ਇਸ ਟੂਰਨਾਮੈਂਟ 'ਚ ਹਿੱਸਾ ਲੈ ਰਹੇ ਫੈਡਰਰ ਨੇ ਜਰਮਨੀ ਦੇ ਦੁਨੀਆ ਦੇ 47ਵੇਂ ਨੰਬਰ ਦੇ ਖਿਡਾਰੀ ਪੀਟਰ ਗੋਜੋਵਿਕ ਨੂੰ ਸਿੱਧੇ ਸੈੱਟਾਂ 'ਚ 72 ਮਿੰਟਾਂ 'ਚ 6-4, 6-4 ਨਾਲ ਹਰਾਇਆ।
ਪਿਛਲੇ ਹਫਤੇ 37 ਵਰ੍ਹਿਆਂ ਦੇ ਹੋਏ 20 ਵਾਰ ਦੇ ਗ੍ਰੈਂਡਸਲੈਮ ਚੈਂਪੀਅਨ ਫੈਡਰਰ ਸੱਟ ਦੇ ਕਾਰਨ ਪਿਛਲੇ ਦੋ ਟੂਰਨਾਮੈਂਟ 'ਚ ਨਹੀਂ ਖੇਡ ਸਕੇ ਸਨ। ਇਸ ਵਿਚਾਲੇ ਅੱਠਵਾਂ ਦਰਜਾ ਪ੍ਰਾਪਤ ਪੇਤਰਾ ਕਵੀਤੋਵਾ ਨੇ ਆਪਣੇ ਦੂਜੇ ਦੌਰ ਦੇ ਮੈਚ 'ਚ ਸੇਰੇਨਾ ਵਿਲੀਅਮਸ ਨੂੰ 6-3, 2-6, 6-3 ਨਾਲ ਹਰਾਕੇ ਬਾਹਰ ਦਾ ਰਸਤਾ ਦਿਖਾਇਆ। ਅੱਠਵਾਂ ਦਰਜਾ ਪ੍ਰਾਪਤ ਆਸਟਰੀਆ ਦੇ ਡੋਮਿਨਿਕ ਥਿਏਮ ਨੂੰ ਬੀਮਾਰ ਹੋਣ ਦੇ ਕਾਰਨ ਕੋਰਟ 'ਤੇ ਉਤਰੇ ਬਿਨਾ ਹੀ ਮੈਚ ਤੋਂ ਹਟਣਾ ਪਿਆ।
ਨਿਕ ਕਿਰਗੀਓਸ ਨੇ ਪੰਜ ਪੁਆਇੰਟ ਬਚਾਉਂਦੇ ਹੋਏ 39 ਐੱਸ ਦੀ ਮਦਦ ਨਾਲ ਦੂਜੇ ਦੌਰ ਦੇ ਮੁਕਾਬਲੇ 'ਚ ਡੇਨਿਸ ਕੁਡਲਾ ਨੂੰ 6-7 (2/7), 7-5, 7-6 (11/9) ਨਾਲ ਹਰਾਇਆ। ਆਸਟਰੇਲੀਆ ਦਾ ਇਹ ਖਿਡਾਰੀ ਅਗਲੇ ਦੌਰ 'ਚ ਕ੍ਰੋਏਸ਼ੀਆ ਦੇ ਬੋਰਨਾ ਕੋਰਿਚ ਨਾਲ ਭਿੜੇਗਾ ਜਿਸ ਨੇ ਡੇਨੀਅਲ ਮੇਦਵੇਦੇਵ ਨੂੰ 6-2, 6-3 ਨਾਲ ਹਰਾਇਆ।
ਸੇਰੇਨਾ ਦੀ ਸਿਨਸਿਨਾਟੀ 'ਚ ਧਮਾਕੇਦਾਰ ਸ਼ੁਰੂਆਤ
NEXT STORY