ਜਲੰਧਰ— ਵਿਸ਼ਵ ਕੱਪ 2019 'ਚ ਤੀਜੀ ਬਾਰ 'ਮੈਨ ਆਫ ਦਿ ਮੈਚ' ਬਣੇ ਰੋਹਿਤ ਸ਼ਰਮਾ ਨੇ ਕਿਹਾ ਕਿ ਪਿੱਚ 'ਤੇ ਬੱਲੇਬਾਜ਼ੀ ਕਰਨਾ ਵਧੀਆ ਸੀ। ਮੈਨੂੰ ਸ਼ੁਰੂਆਤ 'ਚ ਬਹੁਤ ਵਧੀਆ ਲੱਗ ਰਿਹਾ ਸੀ। ਅਸੀਂ ਸ਼ੁਰੂਆਤ 'ਚ ਕੁਝ ਸਮਾਂ ਲਿਆ। ਇਹ ਵਿਸ਼ਵ ਕੱਪ 'ਚ ਮੇਰੇ ਲਈ ਵਧੀਆ ਰਿਹਾ। ਦੱਖਣੀ ਅਫਰੀਕਾ ਵਿਰੁੱਧ ਪਹਿਲੇ ਮੈਚ ਦੇ ਹਾਲਾਤ ਵੱਖਰੇ ਸੀ, ਇਸ ਲਈ ਮੈਨੂੰ ਆਪਣਾ ਸਮਾਂ ਕੱਢਣਾ ਪਿਆ। ਇੰਗਲੈਂਡ ਦੇ ਵਿਰੁੱਧ ਵੀ ਪਿੱਚ 'ਚੇ 2 ਬਦਲਾਅ ਹੋਏ ਸੀ ਤੇ ਗੇਂਦ ਬੱਲੇ 'ਤੇ ਨਹੀਂ ਆ ਰਹੀ ਸੀ। ਇੰਗਲੈਂਡ ਨੇ ਧੀਮੀ ਗੇਂਦਾਂ ਦਾ ਵਧੀਆ ਤਰ੍ਹਾਂ ਨਾਲ ਇਸਤੇਮਾਲ ਕੀਤਾ ਪਰ ਹੁਣ ਸਥਿਤੀ ਵੱਖਰੀ ਸੀ।
ਰੋਹਿਤ ਨੇ ਕਿਹਾ ਕਿ ਜਦੋਂ ਤੁਸੀਂ ਪਹਿਲਾਂ ਬੱਲੇਬਾਜ਼ੀ ਕਰਨ ਲਈ ਮੈਦਾਨ 'ਤੇ ਉਤਰਦੇ ਹੋ ਤਾਂ ਤੁਹਾਡੇ ਸਕੋਰ ਬੋਰਡ ਦਾ ਕੋਈ ਬਦਲਾਅ ਨਹੀਂ ਹੁੰਦਾ ਹੈ। ਤੁਸੀਂ ਸਕਾਰਾਤਮਕ ਹੁੰਦੇ ਹੋ। ਮੈਂ ਇੱਥੇ ਇਹੀ ਕੀਤਾ। ਮੈਂ ਖੁਸ਼ਕਿਸਮਤ ਸੀ। ਮੈਂ ਛੋਟੀ ਸੀਮਾ ਦੇ ਬਾਰੇ 'ਚ ਕਦੀਂ ਨਹੀਂ ਸੋਚਦਾ। ਮੈਂ ਹਮੇਸ਼ਾ ਫੀਲਡਿੰਗ ਨੂੰ ਬਿੰਨ੍ਹਣ ਦੀ ਕੋਸ਼ਿਸ਼ ਕਰਦਾ ਹਾਂ। ਇਸ ਨਾਲ ਗੇਂਦਬਾਜ਼ਾਂ 'ਤੇ ਦਬਾਅ ਬਣਦਾ ਹੈ। ਰੋਹਿਤ ਨੇ ਕਿਹਾ ਮੇਰਾ ਮੰਤਰ ਹੈ ਜੋ ਕੁਝ ਅਤੀਤ 'ਚ ਹੋਇਆ ਹੈ, ਉਸ ਨੂੰ ਅਤੀਤ 'ਚ ਰੱਖਾ। ਇਹ ਇਕ ਨਵਾਂ ਦਿਨ ਹੈ। ਮੈਂ ਇਹ ਸੋਚਣ ਦੀ ਕੋਸ਼ਿਸ਼ ਨਹੀਂ ਕਰਦਾ ਕੀ ਹੋਇਆ ਹੈ। ਜੋ ਲੋਕ ਵਧੀਆ ਬੱਲੇਬਾਜ਼ੀ ਕਰ ਰਹੇ ਹਨ, ਉਨ੍ਹਾਂ ਨੂੰ ਅੱਗੇ ਵਧਣਾ ਚਾਹੀਦਾ ਹੈ ਤੇ ਟੀਮ ਨੂੰ ਵਧੀਆ ਸਕੋਰ ਤਕ ਲੈ ਕੇ ਜਾਣਾ ਚਾਹੀਦਾ। ਮੈਨੂੰ ਹੁਣ ਅਗਲੇ ਖੇਡ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ।
ਸੱਟ ਲੱਗਣ ਦੇ ਬਾਵਜੂਦ ਵੀ ਖੇਡਦੇ ਰਹੇ ਧੋਨੀ, ਖੂਨ ਵਾਲੀ ਤਸਵੀਰ ਹੋਈ ਵਾਇਰਲ
NEXT STORY