ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਕੋਚ ਸੰਜੇ ਬਾਂਗੜ ਨੇ ਟੈਸਟ ਟੀਮ 'ਚ ਸ਼ਾਮਲ ਕੀਤੇ ਗਏ ਰੋਹਿਤ ਸ਼ਰਮਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਬਾਂਗੜ ਨੇ ਕਿਹਾ ਕਿ ਰੋਹਿਤ ਸ਼ਰਮਾ ਟੈਸਟ 'ਚ ਟਾਪ ਆਰਡਰ 'ਚ ਖੇਡਦੇ ਹੋਏ ਜੇਕਰ ਪੈਰ ਜਮਾ ਲੈਂਦੇ ਹਨ ਤਾਂ ਭਾਰਤੀ ਟੀਮ ਉਹ ਟੀਚੇ ਵੀ ਹਾਸਲ ਕਰ ਸਕਦੀ ਹੈ ਜੋ ਅਜੇ ਤਕ ਉਸ ਦੀ ਪਹੁੰਚ ਤੋਂ ਬਾਹਰ ਰਹੇ ਹਨ। ਸੀਮਿਤ ਓਵਰਾਂ 'ਚ ਭਾਰਤ ਵੱਲੋਂ ਨਿਯਮਿਤ ਤੌਰ 'ਤੇ ਪਾਰੀ ਦੀ ਸ਼ੁਰੂਆਤ ਕਰਨ ਵਾਲੇ ਰੋਹਿਤ ਨੂੰ ਦੱਖਣੀ ਅਫਰੀਕਾ ਖਿਲਾਫ ਖੇਡੀ ਜਾਣ ਵਾਲੀ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਲਈ ਭਾਰਤੀ ਟੀਮ 'ਚ ਬਤੌਰ ਸਲਾਮੀ ਬੱਲੇਬਾਜ਼ ਚੁਣਿਆ ਗਿਆ ਹੈ। ਇੱਥੇ ਤਕ ਇਹ ਵੀ ਜਾਣਦਾ ਜ਼ਰੂਰੀ ਹੈ ਕਿ ਰੋਹਿਤ ਨੂੰ ਮੌਕਾ ਲੇਕੇਸ਼ ਰਾਹੁਲ ਦੀ ਅਸਫਲਤਾ ਦੇ ਬਾਅਦ ਮਿਲਿਆ ਹੈ।
ਬਾਗੜ ਨੇ ਕਿਹਾ, ''ਇਸ ਸਮੇਂ ਟੈਸਟ 'ਚ ਮਿਡਲ ਆਰਡਰ ਸਥਿਰ ਹੈ ਅਤੇ ਉੱਥੇ ਕੋਈ ਜਗ੍ਹਾ ਨਹੀਂ ਹੈ। ਸਲਾਮੀ ਬੱਲੇਬਾਜ਼ੀ ਉਨ੍ਹਾਂ ਲਈ ਚੁਣੌਤੀ ਹੋਵੇਗੀ, ਪਰ ਉਨ੍ਹਾਂ ਲਈ ਨਵੀਂ ਗੇਂਦ ਨਾਲ ਉਦੋਂ ਖੇਡਣ ਦਾ ਮੌਕਾ ਮਿਲੇਗਾ ਜਦੋਂ ਗੈਪ ਕਾਫੀ ਸਾਰੇ ਹੋਣਗੇ। ਉਨ੍ਹਾਂ ਨੂੰ ਆਪਣੀ ਬੱਲੇਬਾਜ਼ੀ ਦਾ ਇੰਤਜ਼ਾਰ ਨਹੀਂ ਕਰਨਾ ਹੋਵੇਗਾ ਜਿਸ ਨਾਲ ਉਹ ਆਪਣੀ ਮਾਨਸਿਕ ਊਰਜਾ ਨੂੰ ਬਚਾ ਸਕੇ।'' ਉਨ੍ਹਾਂ ਕਿਹਾ, ''ਜੇਕਰ ਉਹ ਸਫਲ ਹੁੰਦੇ ਹਨ ਤਾਂ ਉਨ੍ਹਾਂ ਦੀ ਖੇਡਣ ਦੀ ਜੋ ਸ਼ੈਲੀ ਹੈ ਉਹ ਕਾਫੀ ਮਦਦਗਾਰ ਹੋਵੇਗੀ। ਇਸ ਨਾਲ ਹੋ ਸਕਦਾ ਹੈ ਕਿ ਟੀਮ ਉਹ ਟੀਚਾ ਵੀ ਹਾਸਲ ਕਰ ਲਵੇ ਜੋ ਅਜੇ ਤਕ ਉਸ ਦੀ ਪਹੁੰਚ ਤੋਂ ਦੂਰ ਸਾਬਤ ਹੋਏ ਹਨ, ਜਿਵੇਂ ਕਿ ਬੀਤੇ ਸਮੇਂ 'ਚ ਕੇਪਟਾਊਨ 'ਚ ਐਜਬੈਸਟਨ 'ਚ ਹੋਇਆ ਸੀ।
ਸਾਥੀਆਨ, ਸ਼ਰਤ ਅਤੇ ਮਨਿਕਾ ਕਰਨਗੇ ਭਾਰਤੀ ਦਲ ਦੀ ਅਗਵਾਈ
NEXT STORY