ਰਿਆਦ- ਸਟਾਰ ਫੁੱਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਨੇ ਆਪਣੇ ਕਰੀਅਰ ਦਾ 979ਵਾਂ ਗੋਲ ਕਰਕੇ ਅਲ ਨਾਸਰ ਨੂੰ ਆਭਾ ਕਲੱਬ ਵਿਰੁੱਧ 2-1 ਨਾਲ ਜਿੱਤ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਈ। ਤਜ਼ਰਬੇਕਾਰ ਫਾਰਵਰਡ ਪਹਿਲੇ ਹਾਫ ਦੇ ਵਿਚਾਲੇ ’ਚ ਹੈੱਡਰ ਨਾਲ ਪਹਿਲਾ ਗੋਲ ਕਰਕੇ 1,000 ਗੋਲਾਂ ਦੇ ਮੀਲ ਦੇ ਪੱਥਰ ਦੇ ਕਰੀਬ ਪਹੁੰਚ ਗਿਆ, ਜਿਸ ਤੋਂ ਬਾਅਦ ਉਸ ਦੇ ਸਾਥੀ ਖਿਡਾਰੀ ਅਬਦੁੱਲਾ ਅਲ-ਹਮਦਾਨ ਨੇ ਇਕ ਘੰਟੇ ਤੋਂ ਪਹਿਲਾਂ ਅਲ ਨਾਸਰ ਦਾ ਦੂਜਾ ਗੋਲ ਕੀਤਾ।
ਪੂਰੇ ਮੈਚ ’ਚ ਖੇਡਣ ਵਾਲੇ ਰੋਨਾਲਡੋ ਨੂੰ ਇਸ ਸੈਸ਼ਨ ’ਚ ਦੂਜੀ ਵਾਰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। 41 ਸਾਲਾ ਰੋਨਾਲਡੋ ਨੇ ਮੈਚ ਤੋਂ ਬਾਅਦ ਸੋਸ਼ਲ ਮੀਡੀਆ ਮੰਚ ਇੰਸਟਾਗ੍ਰਾਮ ’ਤੇ ਲਿਖਿਆ, ‘‘ਮਿਹਨਤ ਰੰਗ ਲਿਆਉਂਦੀ ਹੈ।’’ਅਲ ਨਾਸਰ ਦਾ ਕੋਚ ਆਂਗੇ ਪੋਸਤੇਕੋਗਲੂ ਇਸ ਗੱਲ ਤੋਂ ਖੁਸ਼ ਸੀ ਕਿ ਉਸ ਦੀ ਟੀਮ ਨੇ ਸ਼ਨੀਵਾਰ ਨੂੰ ਅਲ ਇਤੀਹਾਦ ’ਚ 2-1 ਨਾਲ ਮਿਲੀ ਲੀਗ ਹਾਰ ਤੋਂ ਉੱਭਰਦੇ ਹੋਏ ਸ਼ਾਨਦਾਰ ਵਾਪਸੀ ਕੀਤੀ, ਜੋ ਇਸ ਸੈਸ਼ਨ ਦੀ ਉਸ ਦੀ ਪਹਿਲੀ ਹਾਰ ਸੀ।
BPCC ਦਾ ਸਾਲਾਨਾ ਫੁੱਟਬਾਲ ਟੂਰਨਾਮੈਂਟ 3 ਤੇ 4 ਅਕਤੂਬਰ ਨੂੰ ! ਮੁਕੰਮਲ ਹੋਈਆਂ ਤਿਆਰੀਆਂ
NEXT STORY