ਜਕਾਰਤਾ— ਭਾਰਤੀ ਸਟਾਰ ਸਾਇਨਾ ਨੇਹਵਾਲ ਨੇ ਬੁੱਧਵਾਰ ਨੂੰ ਇੱਥੇ ਸਖਤ ਮਸ਼ਕਤ ਦੇ ਬਾਅਦ 350,000 ਡਾਲਰ ਇਨਾਮੀ ਰਾਸ਼ੀ ਦੇ ਇੰਡੋਨੇਸ਼ੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ 'ਚ ਪ੍ਰਵੇਸ਼ ਕੀਤਾ ਜਦਕਿ ਹਮਵਤਨ ਬੀ.ਸਾਈ ਪ੍ਰਣੀਤ ਅਤੇ ਸ਼ੁਭੰਕਰ ਡੇ ਪਹਿਲੇ ਦੌਰ ਦੀ ਰੁਕਾਵਟ ਨੂੰ ਪਾਰ ਕਰਨ 'ਚ ਅਸਫਲ ਰਹੇ। ਪਿਛਲੇ ਹਫਤੇ ਮਲੇਸ਼ੀਆ ਮਾਸਟਰਸ ਦੇ ਸੈਮੀਫਾਈਨਲ 'ਚ ਪਹੁੰਚਣ ਵਾਲੀ ਅੱਠਵਾਂ ਦਰਜਾ ਪ੍ਰਾਪਤ ਸਾਇਨਾ ਨੇ ਸਥਾਨਕ ਖਿਡਾਰਨ ਅਤੇ 50ਵੀਂ ਰੈਂਕਿੰਗ 'ਤੇ ਕਾਬਜ ਦਿਨਾਰ ਦਯਾ ਅਯੁਸਟੀਨ ਦੇ ਖਿਲਾਫ ਪਹਿਲੇ ਗੇਮ 'ਚ ਪਿਛੜਨ ਦੇ ਬਾਅਦ ਵਾਪਸੀ ਕਰਦੇ ਹੋਏ 7-21, 21-16, 21-11 ਨਾ ਜਿੱਤ ਦਰਜ ਕੀਤੀ।
ਰਾਸ਼ਟਰੀ ਚੈਂਪੀਅਨ ਮਨੂ-ਅਤਰੀ ਅਤੇ ਬੀ. ਸੁਮਿਤ ਰੈਡੀ ਨੇ ਪੁਰਸ਼ ਡਬਲਜ਼ ਮੁਕਾਬਲੇ 'ਚ ਜੂਝਣ ਦੇ ਬਾਅਦ ਡੈਨਮਾਰਕ ਦੇ ਮੈਡਸ ਪਾਈਲਰ ਅਤੇ ਨਿਕਲਾਸ ਨੋਹਾਰ ਦੀ ਜੋੜੀ 'ਤੇ 14-21, 21-19, 21-15 ਨਾਲ ਜਿੱਤ ਦਰਜ ਕੀਤੀ। ਪੁਰਸ਼ ਸਿੰਗਲ 'ਚ 2017 ਦੇ ਸਿੰਗਾਪੁਰ ਓਪਨ ਚੈਂਪੀਅਨ ਪ੍ਰਣੀਤ ਨੂੰ ਚੀਨ ਦੇ ਓਲੰਪਿਕ ਚੈਂਪੀਅਨ ਚੇਨ ਲੋਂਗ ਨੇ 40 ਮਿੰਟ ਚ ਹਰਾ ਕੇ ਬਾਹਰ ਕਰ ਦਿੱਤਾ ਜਦਕਿ ਪਿਛਲੇ ਸਾਲ ਜਰਮਨੀ 'ਚ ਸਾਰਲੋਰਲਕਸ ਓਪਨ 'ਚ ਆਪਣਾ ਖਿਤਾਬ ਜਿੱਤਣ ਵਾਲੇ ਸ਼ੁਭੰਕਰ ਨੇ ਕਾਫੀ ਮਿਹਨਤ ਕੀਤੀ ਪਰ ਡੈਨਮਾਰਕ ਦੇ ਸਾਬਕਾ ਵਿਸ਼ਵ ਚੈਂਪੀਅਨ ਵਿਕਟਰ ਐਲੇਕਸਸਨ ਤੋਂ 14-21, 21-19, 15-21 ਨਾਲ ਹਾਰ ਗਏ।
ਸਾਡਾ ਟੀਚਾ ਦੇਸ਼ ਭਰ 'ਚ 300 ਹਾਕੀ ਅਕੈਡਮੀਆਂ ਸ਼ੁਰੂ ਕਰਨਾ : ਸੰਦੀਪ
NEXT STORY