ਨਵੀਂ ਦਿੱਲੀ— ਭਾਰਤੀ ਹਾਕੀ ਟੀਮ ਦੇ ਸੀਨੀਅਰ ਖਿਡਾਰੀ ਸਰਦਾਰ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਕਿਹਾ ਕਿ ਰਾਸ਼ਟਰੀ ਟੀਮ ਦਾ ਮੁੱਖ ਕੋਚ ਭਾਰਤੀ ਹੋਣ ਨਾਲ ਹੁਣ ਗੱਲਬਾਤ ਨੂੰ ਲੈ ਕੇ ਕੋਈ ਦਿੱਕਤ ਨਹੀਂ ਹੁੰਦੀ ਹੈ ਅਤੇ ਰਣਨੀਤਿਕ ਤੌਰ 'ਤੇ ਹਰਿੰਦਰ ਸਿੰਘ ਕਿਸੇ ਵਿਦੇਸ਼ੀ ਕੋਚ ਤੋਂ ਘੱਟ ਨਹੀਂ ਹਨ। ਹਰਿੰਦਰ ਨੂੰ ਮਈ 'ਚ ਹਾਕੀ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੇ ਰਹਿੰਦੇ ਹੋਏ ਭਾਰਤੀ ਟੀਮ ਪਿਛਲੇ ਮਹੀਨੇ ਚੈਂਪੀਅਨਸ ਟਰਾਫੀ 'ਚ ਲਗਾਤਾਰ ਦੂਜੇ ਸਾਲ ਉਪ-ਜੇਤੂ ਰਹੀ ਸੀ।
ਸਰਦਾਰ ਨੇ ਕਿਹਾ, ''ਮੈਨੂੰ ਅਜੇ ਵੀ ਯਾਦ ਹੈ ਕਿ ਹਰਿੰਦਰ ਭਾਜੀ ਨੇ 15-16 ਸਾਲ ਪਹਿਲਾਂ ਮੈਨੂੰ ਰਾਸ਼ਟਰੀ ਕੈਂਪ 'ਚ ਬੁਲਾਇਆ ਸੀ। ਅਸੀਂ ਲੰਬੇ ਸਮੇਂ ਤੋਂ ਇਕ ਦੂਜੇ ਨੂੰ ਜਾਣਦੇ ਹਨ।'' ਅਸੀਂ ਉਨ੍ਹਾਂ ਨਾਲ ਕੁਝ ਵੀ ਸਲਾਹ ਕਰ ਸਕਦੇ ਹਾਂ। ਉਹ ਸਾਨੂੰ ਖੁੱਲ੍ਹ ਕੇ ਸਲਾਹ ਦਿੰਦੇ ਹਨ ਅਤੇ ਜਾਣਦੇ ਹਨ ਕਿ ਸੀਨੀਅਰ ਖਿਡਾਰੀ ਹੋਣ ਕਾਰਨ ਅਸੀਂ ਆਪਣੀ ਖੇਡ ਪੂਰੀ ਤਰ੍ਹਾਂ ਨਹੀਂ ਬਦਲ ਸਕਦੇ ਹਾਂ।'' ਉਨ੍ਹਾਂ ਦੇ ਟੀਮ 'ਚ ਆਉਣ ਨਾਲ ਸਭ ਤੋਂ ਹਾਂ-ਪੱਖੀ ਗੱਲ ਇਹ ਹੈ ਕਿ ਹੁਣ ਅਸੀਂ ਹਿੰਦੀ 'ਚ ਗੱਲਬਾਤ ਕਰ ਸਕਦੇ ਹਾਂ। ਸਰਦਾਰ ਦੇ ਸਾਥੀ ਮਨਪ੍ਰੀਤ ਨੇ ਵੀ ਉਨ੍ਹਾਂ ਦਾ ਸਮਰਥਨ ਕੀਤਾ ਹੈ।
ਮਨਪ੍ਰੀਤ ਨੇ ਕਿਹਾ, ''ਜਦੋਂ ਵੀ ਨਵਾਂ ਕੋਚ ਆਉਂਦਾ ਹੈ ਤਾਂ ਉਸ ਨੂੰ ਇਹ ਯਕੀਨੀ ਕਰਨਾ ਹੁੰਦਾ ਹੈ ਕਿ ਅਸੀਂ ਖੇਡ ਦੀ ਆਪਣੀ ਸ਼ੈਲੀ ਨਾ ਬਦਲੀਏ। ਸਾਡੀ ਤਾਕਤ ਹਮਲਾ ਅਤੇ ਜਵਾਬੀ ਹਮਲਾ ਕਰਨਾ ਹੈ। ਹਰਿੰਦਰ ਭਾਜੀ ਜਾਣਦੇ ਹਨ ਕਿ ਐੱਸ.ਵੀ. ਸੁਨੀਲ ਅਤੇ ਆਕਾਸ਼ਦੀਪ ਜਿਹੇ ਧਾਕੜ ਫਾਰਵਰਡ ਦੀ ਕਿਵੇਂ ਵਰਤੋਂ ਕੀਤੀ ਜਾ ਸਕਦੀ ਹੈ।'' Àਨ੍ਹਾਂ ਕਿਹਾ, ''ਹਰਿੰਦਰ ਬੇਹੱਦ ਹਾਂ-ਪੱਖੀ ਵਿਅਕਤੀ ਹਨ। ਉਹ ਘੱਟ ਸਮੇਂ 'ਚ ਸਹੀ ਚੀਜ਼ਾਂ ਕਹਿੰਦੇ ਹਨ। ਉਨ੍ਹਾਂ ਬਿਹਤਰੀਨ ਟ੍ਰੇਨਰਾਂ ਦੇ ਨਾਲ ਕੰਮ ਕੀਤਾ ਹੈ ਪਰ ਅਜੇ ਵੀ ਕਹਿੰਦੇ ਹਨ ਕਿ ਉਹ ਸਿਖ ਰਹੇ ਹਨ।''
IPL 'ਚ CSK ਨਾਲ ਜੁੜਨ ਦਾ ਫਾਇਦਾ ਹੋਇਆ : ਜਗਦੀਸ਼ਨ
NEXT STORY