ਮੈਲਬੋਰਨ : ਮਾਰਗਰੇਟ ਕੋਰਟ ਦੇ ਰਿਕਾਰਡ 24 ਗ੍ਰੈਂਡਸਲੈਮ ਦੀ ਬਰਾਬਰੀ ਲਈ ਸੇਰੇਨਾ ਵਿਲੀਅਮਸ ਨੂੰ ਅਜੇ ਹੋਰ ਉਡੀਕ ਕਰਨੀ ਹੋਵੇਗੀ ਕਿਉਂਕਿ ਆਸਟਰੇਲੀਅਨ ਓਪਨ ਦੇ ਕੁਆਰਟਰ ਫਾਈਨਲ ਵਿਚ ਉਸ ਨੂੰ ਪਲਿਸਕੋਵਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਸੈਮੀਫਾਈਨਲ ਵਿਚ ਪਸਿਕੋਵਾ ਦਾ ਸਾਹਮਣਾ ਨਾਓਮੀ ਓਸਾਕਾ ਨਾਲ ਹੋਵੇਗਾ। ਸੇਰੇਨਾ ਨੇ ਸਿਮੋਨਾ ਹਾਲੇਪ ਨੂੰ ਚੌਥੇ ਦੌਰ ਵਿਚ ਹਰਾਇਆ ਸੀ ਪਰ ਕੁਆਰਟਰ ਫਾਈਨਲ ਵਿਚ ਉਸ ਨੂੰ 4-6, 6-4, 5-7 ਨਾਲ ਹਾਰ ਝੱਲਣੀ ਪਈ। ਹੁਣ ਸੇਰੇਨਾ ਮਈ ਵਿਚ ਫ੍ਰੈਂਚ ਓਪਨ ਵਿਚ ਕੋਰਟ ਦੇ ਰਿਕਾਰਡ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕਰੇਗੀ। ਪਲਿਸਕੋਵਾ ਤੀਜੀ ਵਾਰ ਗ੍ਰੈਂਡਸਲੈਮ ਸੈਮੀਫਾਈਨਲ ਵਿਚ ਪਹੁੰਚੀ ਹੈ। ਇਸ ਤੋਂ ਪਹਿਲਾਂ ਉਹ 2017 ਵਿਚ ਫ੍ਰੈਂਚ ਓਪਨ ਅਤੇ ਪਿਛਲੇ ਸਾਲ ਅਮਰੀਕੀ ਓਪਨ ਦੇ ਆਖਰੀ ਚਾਰ ਵਿਚ ਪਹੁੰਚੀ ਸੀ।
ਦੂਜੇ ਪਾਸੇ ਓਸਾਕਾ 1994 ਵਿਚ ਕਿਮਿਕੋ ਡੇਟ ਤੋਂ ਬਾਅਦ ਆਸਟਰੇਲੀਅਨ ਓਪਨ ਆਖਰੀ ਚਾਰ ਵਿਚ ਪਹੁੰਚਣ ਵਾਲੀ ਜਾਪਾਨ ਦੀ ਪਹਿਲੀ ਖਿਡਾਰਨ ਬਣੀ। ਉਸ ਨੇ ਯੁਕ੍ਰੇਨ ਦੀ 6ਵਾਂ ਦਰਜਾ ਪ੍ਰਾਪਤ ਐਲੀਨਾ ਸਵਿਤੋਲੀਨਾ ਨੂੰ 6-4, 6-1 ਨਾਲ ਹਰਾਇਆ। ਉਹ ਅਮਰੀਕੀ ਓਪਨ ਤੋਂ ਬਾਅਦ ਲਗਾਤਾਰ ਦੂਜੇ ਗ੍ਰੈਂਡਸਲੈਮ ਫਾਈਨਲ 'ਚ ਪਹੁੰਚੀ ਹੈ। ਸਵਿਤੋਲੀਨਾ ਨੂੰ ਦੂਜੇ ਸੈੱਟ ਵਿਚ ਮੋਢੇ ਦੀ ਸੱਟ ਲੱਗੀ ਸੀ, ਜਿਸ ਕਾਰਨ ਉਹ ਲੈਅ ਬਰਕਰਾਰ ਨਹੀਂ ਰੱਖ ਸਕੀ। ਦੂਜੇ ਸੈਮੀਫਾਈਨਲ ਵਿਚ ਚੈਕ ਗਣਰਾਜ ਦੀ 8ਵਾਂ ਦਰਜਾ ਪ੍ਰਾਪਤ ਪੇਤਰਾ ਕਵਿਤੋਵਾ ਦਾ ਸਾਹਮਣਾ ਅਮਰੀਕਾ ਦੀ ਗੈਰ ਦਰਜਾ ਡੈਨਿਯੇਲੇ ਕੋਲਿੰਸ ਨਾਲ ਹੋਵੇਗਾ।
ਸ਼ਮੀ ਨੇ ਲਾਇਆ ਤੇਜ਼ ਵਿਕਟਾਂ ਦਾ ਸੈਂਕਡ਼ਾ, ਇਰਫਾਨ ਨੂੰ ਛੱਡਿਆ ਪਿੱਛੇ
NEXT STORY