ਸਪੋਰਟਸ ਡੈਸਕ- ਅਮਰੀਕੀ ਓਪਨ ਦੇ ਉਪ-ਵਿਜੇਤਾ ਬੇਨ ਸ਼ੈਲਟਨ ਏ.ਟੀ.ਪੀ. 1000 ਸ਼ੰਘਾਈ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਤੀਜੇ ਦੌਰ ਵਿੱਚ ਹਾਰ ਕੇ ਬਾਹਰ ਹੋ ਗਏ ਹਨ। ਸ਼ੈਲਟਨ ਨੂੰ ਫਰਾਂਸ ਦੇ 21 ਸਾਲਾ ਖਿਡਾਰੀ ਆਰਥਰ ਗੇਯਾ ਨੇ ਇੱਕ ਸੰਘਰਸ਼ਪੂਰਨ ਮੁਕਾਬਲੇ ਵਿੱਚ 7-6 (5), 7-6 (3) ਨਾਲ ਮਾਤ ਦਿੱਤੀ। ਤੀਜੇ ਦੌਰ ਦੇ ਇੱਕ ਹੋਰ ਮੈਚ ਵਿੱਚ 26ਵੀਂ ਸੀਡ ਪ੍ਰਾਪਤ ਕਰੇਨ ਖਾਚਾਨੋਵ ਨੇ ਐਡਰੀਅਨ ਮਾਨਾਰੀਨੋ ਨੂੰ 6-2, 6-4 ਨਾਲ ਹਰਾਇਆ, ਜਦਕਿ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਯਾਨਿਕ ਸਿਨਰ ਗੋਡੇ ਦੀ ਸੱਟ ਕਾਰਨ ਇਸ ਟੂਰਨਾਮੈਂਟ ਤੋਂ ਹਟ ਗਏ ਹਨ।
ਰੂਸ ਦੇ ਦਾਨਿਲ ਮੇਦਵੇਦੇਵ ਨੇ ਚਾਈਨਾ ਓਪਨ ਦੌਰਾਨ ਇੱਕ ਦਰਸ਼ਕ ਦੇ ਗੇਂਦ ਲੱਗਣ ਕਾਰਨ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵਾਪਸੀ ਕਰਦਿਆਂ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ। ਮੇਦਵੇਦੇਵ ਨੇ ਦੂਜੇ ਦੌਰ ਵਿੱਚ ਜਾਨ-ਲੇਨਾਰਡ ਸਟ੍ਰੁਫ਼ ਨੂੰ 4-6, 6-4, 6-3 ਨਾਲ ਹਰਾਇਆ। ਦੂਜੇ ਪਾਸੇ, ਦੂਜੀ ਸੀਡ ਪ੍ਰਾਪਤ ਕਾਰਲੋਸ ਅਲਕਾਰਾਜ਼ ਨੇ ਜੁਆਨ ਮੈਨੂਅਲ ਸੇਰੁੰਡੋਲੋ ਨੂੰ 6-3, 6-3 ਨਾਲ ਹਰਾ ਕੇ ਆਪਣੀ ਜਿੱਤ ਦਾ ਸਿਲਸਿਲਾ ਸੱਤ ਮੈਚਾਂ ਤੱਕ ਪਹੁੰਚਾਇਆ, ਜਦਕਿ ਚੌਥੀ ਸੀਡ ਪ੍ਰਾਪਤ ਫੇਲਿਕਸ ਓਗਰ-ਅਲੀਆਸਿਮ ਨੇ ਕੈਮੀਲੋ ਉਗੋ ਕਾਰਾਬੇਲੀ ਨੂੰ 4-6, 7-6 (1), 7-5 ਨਾਲ ਹਰਾ ਕੇ ਅਗਲੇ ਦੌਰ ਵਿੱਚ ਜਗ੍ਹਾ ਬਣਾਈ।
IND vs WI ਮੈਚ ਤੋਂ ਪਹਿਲਾਂ ਗੌਤਮ ਗੰਭੀਰ ਪੁੱਜੇ ਮਹਾਕਾਲ ਮੰਦਰ, ਕੀਤੀ ਪੂਜਾ-ਅਰਚਨਾ
NEXT STORY