ਨਵੀਂ ਦਿੱਲੀ, (ਬਿਊਰੋ— ਨੌਜਵਾਨ ਬੱਲੇਬਾਜ਼ ਸ਼ੁਭਮ ਗਿੱਲ ਨੂੰ ਉਸ ਦੇ ਚੰਗੇ ਪ੍ਰਦਰਸ਼ਨ ਦੀ ਬਦੌਲਤ ਨਿਊਜ਼ੀਲੈਂਡ-ਏ ਵਿਰੁੱਧ ਪੰਜ ਇਕ ਦਿਨਾ ਮੈਚਾਂ ਦੀ ਸੀਰੀਜ਼ ਲਈ ਭਾਰਤ-ਏ ਟੀਮ 'ਚ ਸ਼ਾਮਲ ਕੀਤਾ ਗਿਆ ਹੈ, ਜਦਕਿ ਚੋਣਕਾਰਾਂ ਨੇ ਕੌਮਾਂਤਰੀ ਸੀਰੀਜ਼ ਲਈ ਭਾਰਤ ਦੌਰੇ 'ਤੇ ਆ ਰਹੀ ਨਿਊਜ਼ੀਲੈਂਡ ਦੇ ਅਭਿਆਸ ਮੈਚ ਲਈ ਬੋਰਡ ਪ੍ਰੈਜ਼ੀਡੈਂਟ ਇਲੈਵਨ ਦੀ ਕਪਤਾਨੀ ਸ਼੍ਰੇਅਸ ਅਈਅਰ ਨੂੰ ਸੌਂਪੀ ਹੈ।
ਅਖਿਲ ਭਾਰਤੀ ਸੀਨੀਅਰ ਚੋਣਕਾਰ ਕਮੇਟੀ ਨੇ ਸੋਮਵਾਰ ਭਾਰਤ-ਏ ਤੇ ਬੋਰਡ ਪ੍ਰੈਜ਼ੀਡੈਂਟ ਇਲੈਵਨ ਟੀਮਾਂ ਦਾ ਐਲਾਨ ਕੀਤਾ। ਭਾਰਤ-ਏ ਟੀਮ ਵਿਜਾਗ 'ਚ ਨਿਊਜ਼ੀਲੈਂਡ-ਏ ਵਿਰੁੱਧ ਪੰਜ ਮੈਚਾਂ ਦੀ ਇਕ ਦਿਨਾ ਸੀਰੀਜ਼ ਖੇਡੇਗੀ। ਦੋਵੇਂ ਟੀਮਾਂ ਵਿਜਯਵਾੜਾ 'ਚ ਦੂਜੇ ਚਾਰ ਦਿਨਾ ਗੈਰ-ਅਧਿਕਾਰਤ ਟੈਸਟ ਤੋਂ ਬਾਅਦ 6 ਅਕਤੂਬਰ ਨੂੰ ਵਿਜਾਗ 'ਚ ਪਹਿਲਾ ਇਕ ਦਿਨਾ ਮੈਚ ਖੇਡਣਗੀਆਂ।
ਭਾਰਤੀ ਏ ਟੀਮ 'ਚ ਖੇਡਣਗੇ ਚੰਡੀਗੜ੍ਹ ਸ਼ਹਿਰ ਦੇ ਕ੍ਰਿਕਟਰ ਪ੍ਰਸ਼ਾਂਤ ਚੋਪੜਾ
NEXT STORY