ਨਵੀਂ ਦਿੱਲੀ : ਨਿਊਜ਼ੀਲੈਂਡ ਖਿਲਾਫ਼ ਆਉਣ ਵਾਲੀ ਟੈਸਟ ਲੜੀ ਦੀਆਂ ਤਿਆਰੀਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਭਾਰਤੀ ਟੈਸਟ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਇੱਕ ਅਨੋਖਾ ਕਦਮ ਚੁੱਕਣ ਜਾ ਰਹੇ ਹਨ। ਗਿੱਲ ਨਿਊਜ਼ੀਲੈਂਡ ਦੌਰੇ 'ਤੇ ਆਪਣੇ ਨਿੱਜੀ ਖਰਚੇ 'ਤੇ 4 ਤੋਂ 5 ਨੇੱਟ ਗੇਂਦਬਾਜ਼ਾਂ ਨੂੰ ਨਾਲ ਲੈ ਕੇ ਜਾਣਗੇ। ਹਾਲਾਂਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵੀ ਵਿਦੇਸ਼ੀ ਦੌਰਿਆਂ 'ਤੇ ਅਭਿਆਸ ਲਈ ਗੇਂਦਬਾਜ਼ਾਂ ਦਾ ਪ੍ਰਬੰਧ ਕਰਦਾ ਹੈ, ਪਰ ਕਿਸੇ ਭਾਰਤੀ ਖਿਡਾਰੀ ਵੱਲੋਂ ਆਪਣੇ ਖਰਚੇ 'ਤੇ ਗੇਂਦਬਾਜ਼ਾਂ ਦਾ ਵੱਖਰਾ ਸਮੂਹ ਲੈ ਕੇ ਜਾਣ ਦਾ ਇਹ ਪਹਿਲਾ ਮਾਮਲਾ ਮੰਨਿਆ ਜਾ ਰਿਹਾ ਹੈ।
ਬੀ.ਸੀ.ਸੀ.ਆਈ. ਦੇ ਇੱਕ ਅਧਿਕਾਰੀ ਅਨੁਸਾਰ 26 ਸਾਲਾ ਗਿੱਲ 23 ਜਾਂ 24 ਅਕਤੂਬਰ ਨੂੰ ਨਿਊਜ਼ੀਲੈਂਡ ਲਈ ਰਵਾਨਾ ਹੋ ਸਕਦੇ ਹਨ ਅਤੇ ਉਨ੍ਹਾਂ ਨਾਲ ਜਾਣ ਵਾਲੇ ਗੇਂਦਬਾਜ਼ਾਂ ਦੀ ਯਾਤਰਾ ਤੇ ਹੋਰ ਖਰਚਿਆਂ ਦਾ ਭੁਗਤਾਨ ਉਹ ਖੁਦ ਕਰਨਗੇ। ਰੁੱਝੇਵੇਂ ਵਾਲੇ ਸ਼ਡਿਊਲ ਕਾਰਨ ਗਿੱਲ ਨਿਊਜ਼ੀਲੈਂਡ 'ਏ' ਖਿਲਾਫ਼ ਇੰਡੀਆ 'ਏ' ਦੇ ਮੈਚਾਂ 'ਚ ਹਿੱਸਾ ਨਹੀਂ ਲੈ ਸਕਣਗੇ ਕਿਉਂਕਿ ਉਨ੍ਹਾਂ ਨੇ ਵਨਡੇ ਮੁਕਾਬਲੇ ਵੀ ਖੇਡਣੇ ਹਨ। ਇਸ ਲਈ ਉਹ ਉੱਥੋਂ ਦੇ ਹਾਲਾਤਾਂ ਵਿੱਚ ਢਲਣ ਅਤੇ ਲਾਲ ਗੇਂਦ ਨਾਲ ਆਪਣੀ ਬੱਲੇਬਾਜ਼ੀ ਨੂੰ ਹੋਰ ਬਿਹਤਰ ਬਣਾਉਣ ਲਈ ਪਹਿਲਾਂ ਹੀ ਰਵਾਨਾ ਹੋਣਗੇ।
ਗਿੱਲ ਨੇ ਇਸੇ ਸਾਲ ਇੰਗਲੈਂਡ ਖਿਲਾਫ਼ ਪੰਜ ਟੈਸਟ ਮੈਚਾਂ ਦੀ ਲੜੀ ਵਿੱਚ 754 ਦੌੜਾਂ ਬਣਾਈਆਂ ਸਨ, ਪਰ ਨਿਊਜ਼ੀਲੈਂਡ ਵਿੱਚ ਉਨ੍ਹਾਂ ਦੀ ਤਕਨੀਕ ਅਤੇ ਧੀਰਜ ਦੀ ਅਸਲ ਪ੍ਰੀਖਿਆ ਹੋਵੇਗੀ। ਨਿਊਜ਼ੀਲੈਂਡ ਜਾਣ ਤੋਂ ਪਹਿਲਾਂ ਗਿੱਲ ਰਣਜੀ ਟ੍ਰੌਫ਼ੀ ਵਿੱਚ ਪੰਜਾਬ ਵੱਲੋਂ 18 ਅਕਤੂਬਰ ਤੋਂ ਮੁੱਲਾਂਪੁਰ ਵਿਖੇ ਛੱਤੀਸਗੜ੍ਹ ਖਿਲਾਫ਼ ਖੇਡੇ ਜਾਣ ਵਾਲੇ ਮੈਚ ਵਿੱਚ ਵਾਪਸੀ ਕਰਨਗੇ, ਜੋ ਉਨ੍ਹਾਂ ਨੂੰ ਲਾਲ ਗੇਂਦ ਨਾਲ ਮੈਚ ਅਭਿਆਸ ਦਾ ਵਧੀਆ ਮੌਕਾ ਦੇਵੇਗਾ।
ਰਾਹੁਲ ਦ੍ਰਾਵਿੜ ਦੇ ਪੁੱਤ ਅਨਵਯ ਦੀ 151 ਦੌੜਾਂ ਦੀ ਤੂਫ਼ਾਨੀ ਪਾਰੀ, ਵਰ੍ਹਾਇਆ ਚੌਕੇ-ਛੱਕਿਆਂ ਦਾ ਮੀਂਹ
NEXT STORY