ਲੰਡਨ— ਰੋਮਾਨੀਆ ਦੀ ਸਿਮੋਨਾ ਹਾਲੇਪ ਲਗਾਤਾਰ ਦੂਜੇ ਸਾਲ ਡਬਲਯੂ. ਟੀ. ਏ. ਵਿਸ਼ਵ ਟੈਨਿਸ ਰੈਂਕਿੰਗ ਵਿਚ ਦੁਨੀਆ ਦੀ ਨੰਬਰ ਇਕ ਖਿਡਾਰਨ ਬਣ ਗਈ ਹੈ। ਰੋਮਾਨੀਆਈ ਖਿਡਾਰਨ ਦੇ 7421 ਰੇਟਿੰਗ ਅੰਕ ਹਨ ਤੇ ਇਹ ਲਗਾਤਾਰ ਦੂਜਾ ਸਾਲ ਹੈ, ਜਦੋਂ ਉਹ ਡਬਲਯੂ. ਟੀ. ਏ. ਰੈਂਕਿੰਗ ਵਿਚ ਚੋਟੀ ਦੇ ਸਥਾਨ 'ਤੇ ਹੈ। ਉਸ ਨੇ ਇਸ ਉਪਲੱਬਧੀ ਨੂੰ ਹਾਸਲ ਕਰਨ ਤੋਂ ਬਾਅਦ ਕਿਹਾ, ''ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਤੇ ਮੈਂ ਬਹੁਤ ਖੁਸ਼ ਹਾਂ ਕਿ ਲਗਾਤਾਰ ਦੂਜੇ ਸਾਲ ਚੋਟੀ ਸਥਾਨ 'ਤੇ ਹਾਂ।''
ਮਹਿਲਾ ਟੈਨਿਸ ਦੀ ਸਿੰਗਲਜ਼ ਰੈਂਕਿੰਗ ਵਿਚ ਡੈੱਨਮਾਰਕ ਦੀ ਕੈਰੋਲਿਨਾ ਵੋਜਨਿਆਕੀ, ਜਰਮਨੀ ਦੀ ਐਂਜੇਲਿਕ ਕਰਬਰ ਤੇ ਜਾਪਾਨ ਦੀ ਨਾਓਮੀ ਓਸਾਕਾ ਆਪਣੇ ਦੂਜੇ, ਤੀਜੇ ਤੇ ਚੌਥੇ ਸਥਾਨਾਂ 'ਤੇ ਬਰਕਰਾਰ ਹਨ, ਜਦਕਿ ਚੈੱਕ ਗਣਰਾਜ ਦੀ ਕੈਰੋਲਿਨਾ ਪਿਲਸਕੋਵਾ ਇਕ ਸਥਾਨ ਉੱਪਰ ਪੰਜਵੇਂ ਨੰਬਰ 'ਤੇ ਪਹੁੰਚ ਗਈ ਹੈ। ਯੂ. ਐੱਸ. ਓਪਨ ਫਾਈਨਲਿਸਟ ਅਮਰੀਕਾ ਦੀ ਸੇਰੇਨਾ ਵਿਲੀਅਮਸ 17ਵੇਂ ਨੰਬਰ 'ਤੇ ਹੈ।
ਸੰਨਿਆਸ ਤੋਂ ਬਾਅਦ ਅਮਰੀਕੀ ਸਕੀਅਰ ਲਿੰਡਸੇ ਬਣਨਾ ਚਾਹੁੰਦੀ ਹੈ 'ਬਾਂਡ ਗਰਲ'
NEXT STORY