ਅਹਿਮਦਾਬਾਦ (ਭਾਸ਼ਾ) : ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਪੈਟ ਕਮਿੰਸ ਨੂੰ ਇੱਥੇ ਗੁਜਰਾਤ ਟਾਈਟਨਜ਼ ਵਿਰੁੱਧ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਹੌਲੀ ਓਵਰ ਗਤੀ ਕਾਰਨ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ। IPL 2026 ਵਿੱਚ ਹੌਲੀ ਓਵਰ ਰੱਖਣ ਦੇ ਕਾਰਨ BCCI ਨੇ ਕਮਿੰਸ 'ਤੇ ਜੁਰਮਾਨਾ ਲਗਾਇਾ ਹੈ । ਨਰਿੰਦਰ ਮੋਦੀ ਸਟੇਡੀਅਮ ’ਚ ਮੰਗਲਵਾਰ ਨੂੰ ਖੇਡੇ ਗਏ ਮੈਚ ’ਚ ਸਨਰਾਈਜ਼ਰਜ਼ ਨੂੰ ਗੁਜਰਾਤ ਟਾਈਟਨਜ਼ ਹੱਥੋਂ 82 ਦੌੜਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਗੁਜਰਾਤ ਦੀਆਂ 168 ਦੌੜਾਂ ਦੇ ਜਵਾਬ ’ਚ ਸਨਰਾਈਜ਼ਰਜ਼ ਦੀ ਟੀਮ ਸਿਰਫ 86 ਦੌੜਾਂ ’ਤੇ ਆਊਟ ਹੋ ਗਈ ਸੀ।
IPL 2026 ਵਿੱਚ ਜੁਰਮਾਨਾ ਝੱਲਣ ਵਾਲੇ 7ਵੇਂ ਕਪਤਾਨ ਬਣੇ
ਪੈਟ ਕਮਿੰਸ IPL 2026 ਵਿੱਚ ਹੌਲੀ ਓਵਰ ਰੇਟ ਕਾਰਨ ਜੁਰਮਾਨਾ ਝੱਲਣ ਵਾਲੇ ਸੱਤਵੇਂ ਕਪਤਾਨ ਬਣ ਗਏ ਹਨ । ਇਹ SRH ਦੀ ਇਸ ਸੀਜਨ ਵਿੱਚ ਪਹਿਲੀ ਗਲਤੀ ਸੀ, ਇਸ ਲਈ ਕਮਿੰਸ ਉੱਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ । BCCI ਦੀ ਪ੍ਰੈੱਸ ਰਿਲੀਜ਼ ਵਿੱਚ ਕਿਹਾ ਗਿਆ, ਇਹ ਟੀਮ ਦੀ ਸੀਜ਼ਨ ਦੀ ਪਹਿਲੀ ਗਲਤੀ ਸੀ, ਜੋ IPL ਕੋਡ ਆਫ ਕੰਡਕਟ ਦੇ ਆਰਟੀਕਲ 2.22 ਦੇ ਤਹਿਤ ਹੌਲੀ ਓਵਰ ਰੇਟ ਨਿਯਮ ਨਾਲ ਜੁੜੀ ਹੈ । ਇਸ ਲਈ ਕਪਤਾਨ ਪੈਟ ਕਮਿੰਸ ਉੱਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ।
ਇਹ ਵੀ ਪੜ੍ਹੋ- ਜੰਗ ਵਿਚਾਲੇ ਇਰਾਨ ਦਾ ਅਨੋਖਾ ਕਦਮ ! ਅਮਰੀਕੀ ਨਾਗਰਿਕਾਂ ਦੇ ਨਾਂ ਲਿਖੀ 'ਚਿੱਠੀ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੁੰਬਈ ਵਿਰੁੱਧ ਆਪਣੀ ਮੁਹਿੰਮ ਪੱਟੜੀ ’ਤੇ ਲਿਆਉਣ ਦੀ ਕੋਸ਼ਿਸ਼ ਕਰੇਗਾ ਪੰਜਾਬ
NEXT STORY