ਨਵੀਂ ਦਿੱਲੀ : ਸੋਨੀ ਯਾਦਵ ਨੂੰ 26 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਸੀਨੀਅਰ ਮਹਿਲਾ ਟੀ-20 ਟਰਾਫ਼ੀ ਕ੍ਰਿਕਟ ਟੂਰਨਾਮੈਂਟ ਲਈ ਦਿੱਲੀ ਦੀ ਕਪਤਾਨ ਨਿਯੁਕਤ ਕੀਤਾ ਗਿਆ ਹੈ। ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ (DDCA) ਨੇ ਇੱਕ ਬਿਆਨ ਵਿੱਚ ਦੱਸਿਆ ਕਿ 14 ਅਕਤੂਬਰ 2026 ਨੂੰ ਹੋਈ ਸੀਨੀਅਰ ਮਹਿਲਾ ਚੋਣ ਕਮੇਟੀ ਦੀ ਬੈਠਕ ਵਿੱਚ ਟੀਮ ਨੂੰ ਅੰਤਿਮ ਰੂਪ ਦਿੱਤਾ ਗਿਆ, ਜਿਸ ਵਿੱਚ ਸੋਨੀ ਯਾਦਵ ਨੂੰ ਕਪਤਾਨੀ ਅਤੇ ਸ਼ਵੇਤਾ ਸਹਿਰਾਵਤ ਨੂੰ ਉਪ-ਕਪਤਾਨ ਤੇ ਵਿਕਟਕੀਪਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਐਲਾਨੀ ਗਈ ਦਿੱਲੀ ਟੀਮ
ਸੋਨੀ ਯਾਦਵ (ਕਪਤਾਨ), ਸ਼ਵੇਤਾ ਸਹਿਰਾਵਤ (ਉਪ-ਕਪਤਾਨ ਅਤੇ ਵਿਕਟਕੀਪਰ), ਪ੍ਰਿਆ ਪੂਨੀਆ, ਤਨੀਸ਼ਾ ਸਿੰਘ, ਪ੍ਰਗਿਆ ਰਾਵਤ (ਵਿਕਟਕੀਪਰ), ਨਜ਼ਮਾ, ਭਾਰਤੀ ਰਾਵਲ, ਵੰਸ਼ਿਕਾ ਲੀਲਾ, ਪ੍ਰਿਆ ਮਿਸ਼ਰਾ, ਨਿਧੀ ਮਹਿਤੋ, ਦਿਸ਼ਾ ਨਾਗਰ, ਸ਼ਿਵੀ ਸ਼ਰਮਾ, ਸੁਮਿਤੀ ਸੋਨੀ, ਮੇਧਾਵੀ ਬਿਧੂੜੀ, ਗੋਇੰਕਾ ਸ਼ਰਮਾ ਅਤੇ ਅਕਸ਼ਿਤਾ ਜੈਨ।
NZ ਵਿਰੁੱਧ ਵਨਡੇ ਲੜੀ 'ਚ ਨਹੀਂ ਖੇਡ ਸਕੇਗਾ ਸਟਾਰ ਖਿਡਾਰੀ! ਰਿਪੋਰਟ 'ਚ ਸਾਹਮਣੇ ਆਈ ਵੱਡੀ ਵਜ੍ਹਾ
NEXT STORY